Home ਤਾਜ਼ਾ ਖਬਰਾਂ ਏਅਰ ਇੰਡੀਆ ਨੇ ਅੰਮ੍ਰਿਤਸਰ-ਮੁੰਬਈ ਫਲਾਈਟ ਮੁੜ ਸ਼ੁਰੂ ਕੀਤੀ

ਏਅਰ ਇੰਡੀਆ ਨੇ ਅੰਮ੍ਰਿਤਸਰ-ਮੁੰਬਈ ਫਲਾਈਟ ਮੁੜ ਸ਼ੁਰੂ ਕੀਤੀ

0


ਅੰਮ੍ਰਿਤਸਰ, 13 ਮਈ, ਹ.ਬ. : ਪੰਜਾਬ ਦੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਮੁੰਬਈ ਜਾਣ ਵਾਲੀਆਂ ਗੋ ਫਸਟ ਏਅਰਲਾਈਨਜ਼ ਦੀਆਂ ਦੋ ਉਡਾਣਾਂ ਬੰਦ ਹੋਣ ਤੋਂ ਬਾਅਦ ਏਅਰ ਇੰਡੀਆ ਨੇ ਹੁਣ ਨਵਾਂ ਕਦਮ ਚੁੱਕਿਆ ਹੈ। ਏਅਰ ਇੰਡੀਆ ਆਪਣੀ ਉਡਾਣ ਮੁੜ ਸ਼ੁਰੂ ਕਰਨ ਜਾ ਰਹੀ ਹੈ ਜੋ ਇਸ ਸਾਲ ਫਰਵਰੀ 2023 ਵਿੱਚ ਬੰਦ ਹੋ ਗਈ ਸੀ। ਏਅਰ-ਇੰਡੀਆ ਨੇ ਵੀ ਇਸ ਲਈ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਏਅਰ ਇੰਡੀਆ ਨੇ ਸੈਰ-ਸਪਾਟੇ ਅਤੇ ਕਾਰੋਬਾਰ ਨੂੰ ਧਿਆਨ ’ਚ ਰੱਖਦੇ ਹੋਏ ਇਸ ਉਡਾਣ ਦਾ ਸਮਾਂ ਚੁਣਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਉਡਾਣ 20 ਮਈ ਤੋਂ ਉਡਾਣ ਭਰੇਗੀ। ਏਅਰ-ਇੰਡੀਆ ਦੀ ਏਅਰਬੱਸ ਏ320/321 (140-180 ਸੀਟਾਂ) ਅੰਮ੍ਰਿਤਸਰ ਤੋਂ ਰੋਜ਼ਾਨਾ ਸਵੇਰੇ 1.35 ਵਜੇ ਉਡਾਣ ਭਰੇਗੀ ਅਤੇ ਸਵੇਰੇ 4.20 ਵਜੇ ਮੁੰਬਈ ਪਹੁੰਚੇਗੀ। ਇਹ ਉਡਾਣ ਮੁੰਬਈ ਦੇ ਛਤਰਪਤੀ ਸ਼ਿਵਾਜੀ ਰਾਓ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਰਾਤ 10 ਵਜੇ 2 ਘੰਟੇ ਦੇ ਸਫਰ ਨਾਲ ਉਡਾਣ ਭਰੇਗੀ। 55 ਮਿੰਟ ਦਾ ਸਫਰ ਕਰਨ ਤੋਂ ਬਾਅਦ ਇਹ ਦੁਪਹਿਰ 12.55 ’ਤੇ ਅੰਮ੍ਰਿਤਸਰ ਹਵਾਈ ਅੱਡੇ ’ਤੇ ਉਤਰੇਗੀ।