Home ਤਾਜ਼ਾ ਖਬਰਾਂ ਕੈਨੇਡਾ ਵਿਚ ਪੀਆਰ ਦਿਵਾਉਣ ਦਾ ਝਾਂਸਾ ਦੇ ਕੇ 1.76 ਕਰੋੜ ਠੱਗੇ

ਕੈਨੇਡਾ ਵਿਚ ਪੀਆਰ ਦਿਵਾਉਣ ਦਾ ਝਾਂਸਾ ਦੇ ਕੇ 1.76 ਕਰੋੜ ਠੱਗੇ

0


ਪਟਿਆਲਾ, 30 ਮਈ, ਹ.ਬ. : ਪੰਜਾਬ ਦੇ ਪਟਿਆਲਾ ਵਿਚ ਟਰੈਵਲ ਏਜੰਟ ਨੇ ਵਿਦੇਸ਼ ਭੇਜਣ ਦੇ ਬਹਾਨੇ ਪਰਿਵਾਰ ਕੋਲੋਂ 1.76 ਕਰੋੜ ਰੁਪਏ ਠੱਗ ਲਏ। ਠੱਗਾਂ ਨੇ ਪਰਿਵਾਰ ਨੂੰ ਕੈਨੇਡਾ ਭੇਜਣ ਦੇ ਸੁਪਨੇ ਦਿਖਾ ਕੇ ਕੰਮ ਅਤੇ ਪੀ.ਆਰ. ਦਿਵਾਉਣ ਦਾ ਝਾਂਸਾ ਦਿੱਤਾ। ਫਿਲਹਾਲ ਪੁਲਸ ਨੇ ਸ਼ਿਕਾਇਤ ਦੇ ਆਧਾਰ ’ਤੇ 3 ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਤੇਜ ਬਾਗ ਕਲੋਨੀ ਵਾਸੀ ਵਿਨੋਦ ਕੁਮਾਰ ਨੇ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਕਰਣ ਸਿੱਕਾ, ਸਵੀਟੀ ਸਿੱਕਾ ਵਾਸੀ ਬਾਵਾ ਲਾਲ ਮੰਦਿਰ ਮੁਹੱਲਾ ਲਕਸ਼ਮੀ ਨਗਰ ਕਪੂਰਥਲਾ ਅਤੇ ਹਰਜਿੰਦਰ ਸਿੰਘ ਵਾਸੀ ਢੁੱਡਿਆਲਵਾਲਾ, ਕਪੂਰਥਲਾ ਨੇ ਉਨ੍ਹਾਂ ਨੂੰ ਕੈਨੇਡਾ ਭੇਜਣ ਦੇ ਬਹਾਨੇ ਕੰਮ ਦਿਵਾਉਣ ਦਾ ਪੀਆਰ ਦਾ ਝਾਂਸਾ ਦੇ ਕੇ ਵੱਖ-ਵੱਖ ਕਿਸ਼ਤਾਂ ’ਚ 1 ਕਰੋੜ 76 ਲੱਖ 15 ਹਜ਼ਾਰ 793 ਰੁਪਏ ਲਏ ਗਏ ਹਨ। ਮੁਲਜ਼ਮ ਕਈ ਦਿਨਾਂ ਤੋਂ ਫਰਾਰ ਚੱਲ ਰਿਹਾ ਸੀ। ਬਾਅਦ ਵਿੱਚ ਉਸ ਨੇ ਨਾ ਤਾਂ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ। ਪੁਲਸ ਨੇ ਇਸ ਮਾਮਲੇ ਦੀ ਜਾਂਚ ਤੋਂ ਬਾਅਦ ਉਕਤ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।