Home ਤਾਜ਼ਾ ਖਬਰਾਂ ਨਿਊਜ਼ੀਲੈਂਡ ਵਿਚ 7.2 ਤੀਬਰਤਾ ਦਾ ਆਇਆ ਭੂਚਾਲ

ਨਿਊਜ਼ੀਲੈਂਡ ਵਿਚ 7.2 ਤੀਬਰਤਾ ਦਾ ਆਇਆ ਭੂਚਾਲ

0


ਵੈÇਲੰਗ ਟਨ, 24 ਅਪ੍ਰੈਲ, ਹ.ਬ. : ਦੁਨੀਆ ਭਰ ਵਿੱਚ ਭੂਚਾਲਾਂ ਦੀਆਂ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਹੈ। ਇਸ ਦੌਰਾਨ ਨਿਊਜ਼ੀਲੈਂਡ ’ਚ ਸੋਮਵਾਰ ਸਵੇਰੇ ਬਹੁਤ ਤੇਜ਼ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ (ਐਨ.ਸੀ.ਐਸ.) ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਰਿਕਟਰ ਪੈਮਾਨੇ ’ਤੇ ਭੂਚਾਲ ਦੀ ਤੀਬਰਤਾ 7.2 ਦਰਜ ਕੀਤੀ ਗਈ। ਹਾਲਾਂਕਿ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਵਿਗੜਦੇ ਵਾਤਾਵਰਣ ਅਤੇ ਮਨੁੱਖੀ ਪ੍ਰੇਰਿਤ ਜਲਵਾਯੂ ਅਸੰਤੁਲਨ ਕਾਰਨ ਧਰਤੀ ਉਤੇ ਦਿਨ ਪ੍ਰਤੀ ਦਿਨ ਨਵੀਆਂ ਚੁਣੌਤੀਆਂ ਵਧ ਰਹੀਆਂ ਹਨ। ਇਹ ਤਾਪਮਾਨ ਵਿੱਚ ਵਾਧਾ, ਗਲੇਸ਼ੀਅਰਾਂ ਦਾ ਪਿਘਲਣਾ ਅਤੇ ਟੁੱਟਣਾ, ਮਾਨਸੂਨ ਦੇ ਮੀਂਹ ਅਤੇ ਬਰਫ਼ਬਾਰੀ ਵਿੱਚ ਕਮੀ, ਵਿਨਾਸ਼ਕਾਰੀ ਹੜ੍ਹਾਂ ਅਤੇ ਭੂਚਾਲਾਂ ਵਿੱਚ ਵਾਧਾ ਵਰਗੀਆਂ ਤਬਦੀਲੀਆਂ ਦੀਆਂ ਉਦਾਹਰਣਾਂ ਹਨ। ਐਨਸੀਐਸ ਮੁਤਾਬਕ ਨਿਊਜ਼ੀਲੈਂਡ ਦੇ ਉੱਤਰ-ਪੂਰਬ ’ਚ ਸਥਿਤ ਕਰਮਾਡੇਕ ਟਾਪੂ ’ਤੇ ਸਵੇਰੇ 6.11 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਹਾਲਾਂਕਿ ਅਜੇ ਤੱਕ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।