Home ਤਾਜ਼ਾ ਖਬਰਾਂ ਫਰੀਦਕੋਟ : ਗੁਰਦੁਆਰੇ ਦੇ ਬਾਹਰ ਫਾਇਰਿੰਗ, ਕੇਸ ਦਰਜ

ਫਰੀਦਕੋਟ : ਗੁਰਦੁਆਰੇ ਦੇ ਬਾਹਰ ਫਾਇਰਿੰਗ, ਕੇਸ ਦਰਜ

0


ਫਰੀਦਕੋਟ, 16 ਮਈ, ਹ.ਬ. : ਫਰੀਦਕੋਟ ਜ਼ਿਲ੍ਹੇ ਦੇ ਗੁਰਦੁਆਰੇ ਦੇ ਬਾਹਰ ਸੋਮਵਾਰ ਰਾਤ ਨੂੰ ਗੋਲੀਬਾਰੀ ਹੋਈ। ਇਸ ਮਾਮਲੇ ’ਚ ਕਾਰਵਾਈ ਕਰਦੇ ਹੋਏ ਥਾਣਾ ਸਦਰ ਫਰੀਦਕੋਟ ਦੀ ਪੁਲਸ ਨੇ ਪਿੰਡ ਵਾਸੀਆਂ ਦੀ ਸ਼ਿਕਾਇਤ ’ਤੇ ਜਸਵੰਤ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪਿੰਡ ਵਾਸੀਆਂ ਨੇ ਉਸ ’ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਗਾਇਆ ਹੈ। ਐਸਐਸਪੀ ਹਰਜੀਤ ਸਿੰਘ ਨੇ ਦੱਸਿਆ ਕਿ ਗੋਲੇਵਾਲਾ ਕਸਬੇ ਦੇ ਨਜ਼ਦੀਕੀ ਪਿੰਡ ਨੱਥਨਵਾਲਾ ਵਿਚ ਗੁਰਦੁਆਰਾ ਸਾਹਿਬ ਵਿਚ ਕਮੇਟੀ ਦੇ ਮੈਂਬਰ ਆਪਸ ਵਿਚ ਲੜ ਪਏ। ਝਗੜਾ ਵਧਦੇ ਹੀ ਇੱਕ ਪਾਸੇ ਦੇ ਲੋਕਾਂ ਨੇ ਗੁਰਦੁਆਰਾ ਸਾਹਿਬ ਦੇ ਬਾਹਰ ਗੋਲੀਆਂ ਚਲਾ ਦਿੱਤੀਆਂ। ਗ੍ਰੰਥੀ ਬਦਲਣ ਦੀ ਮੰਗ ਨੂੰ ਲੈ ਕੇ ਝਗੜਾ ਹੋਇਆ ਸੀ।