Home ਤਾਜ਼ਾ ਖਬਰਾਂ ਬਰਖਾਸਤ ਏਆਈਜੀ ਫਰਾਰ, ਘਰ ’ਚ ਐਸਟੀਐਫ ਨੇ ਮਾਰਿਆ ਛਾਪਾ

ਬਰਖਾਸਤ ਏਆਈਜੀ ਫਰਾਰ, ਘਰ ’ਚ ਐਸਟੀਐਫ ਨੇ ਮਾਰਿਆ ਛਾਪਾ

0


ਚੰਡੀਗੜ੍ਹ, 20 ਅਪ੍ਰੈਲ, ਹ.ਬ. : ਪੰਜਾਬ ਵਿੱਚ ਛੇ ਹਜ਼ਾਰ ਕਰੋੜ ਰੁਪਏ ਦੇ ਡਰੱਗ ਤਸਕਰੀ ਮਾਮਲੇ ਵਿੱਚ ਬਰਖਾਸਤ ਏਆਈਜੀ ਰਾਜ ਜੀਤ ਸਿੰਘ ਰੂਪੋਸ਼ ਹੋ ਗਏ ਹਨ। ਉਸ ਦੀ ਭਾਲ ’ਚ ਸਪੈਸ਼ਲ ਟਾਸਕ ਫੋਰਸ (ਐਸ. ਟੀ. ਐਫ.) ਨੇ ਮੰਗਲਵਾਰ ਸ਼ਾਮ ਨੂੰ ਮੋਹਾਲੀ ਦੇ ਸੈਕਟਰ 69 ’ਚ ਸਥਿਤ ਰਾਜ ਜੀਤ ਦੀ ਕੋਠੀ ’ਤੇ ਛਾਪਾ ਮਾਰਿਆ ਪਰ ਉਹ ਨਹੀਂ ਮਿਲਿਆ। ਇੱਕ ਦਿਨ ਪਹਿਲਾਂ ਐਸਟੀਐਫ ਨੇ ਰਾਜਜੀਤ ਸਿੰਘ ਖ਼ਿਲਾਫ਼ ਲੁੱਕਆਊਟ ਸਰਕੂਲਰ ਵੀ ਜਾਰੀ ਕੀਤਾ ਸੀ। ਇਸ ਦੇ ਨਾਲ ਹੀ ਐਸਟੀਐਫ ਨੇ ਰਾਜ ਜੀਤ ਸਿੰਘ ’ਤੇ ਅਪਰਾਧਕ ਸਾਜਿਸ਼ ਰਚਣ ਅਤੇ ਬਰਖਾਸਤ ਇੰਸਪੈਕਟਰ ਇੰਦਰਜੀਤ ਨੂੰ ਸਜ਼ਾ ਤੋਂ ਬਚਾਉਣ ਦੇ ਇਰਾਦੇ ਨਾਲ ਰਾਜ ਜੀਤ ਸਿੰਘ ਖ਼ਿਲਾਫ਼ ਅਪਰਾਧਿਕ ਸਾਜ਼ਿਸ਼ ਰਚਣ ਅਤੇ ਝੂਠੇ ਰਿਕਾਰਡ ਤਿਆਰ ਕਰਨ ਦੇ ਦੋਸ਼ ਹੇਠ ਜਬਰੀ ਵਸੂਲੀ ਦਾ ਕੇਸ ਦਰਜ ਕੀਤਾ ਹੈ।
ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਡੀਜੀਪੀ ਗੌਰਵ ਯਾਦਵ ਨੂੰ ਜੇਲ੍ਹ ਵਿੱਚ ਬੰਦ ਇੰਦਰਜੀਤ ਦੀ ਮਦਦ ਕਰਨ ਵਾਲੇ ਉਚ ਪੁਲਸ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਡੀਜੀਪੀ ਨੇ ਇਸ ਦੀ ਜਾਂਚ ਰਿਪੋਰਟ ਏਡੀਜੀਪੀ ਆਰਕੇ ਜੈਸਵਾਲ ਨੂੰ ਸੌਂਪ ਦਿੱਤੀ ਹੈ। ਜੈਸਵਾਲ ਨੂੰ ਇੱਕ ਮਹੀਨੇ ਵਿੱਚ ਆਪਣੀ ਰਿਪੋਰਟ ਸੌਂਪਣੀ ਹੋਵੇਗੀ। ਜਾਣਕਾਰੀ ਅਨੁਸਾਰ ਇੰਦਰਜੀਤ ਸਿੰਘ ਸੀਆਈਏ ਸਟਾਫ਼ ਦਾ ਇੰਸਪੈਕਟਰ ਸੀ। ਸਾਲ 2017 ’ਚ ਉਸ ਨੂੰ ਹਥਿਆਰ ਅਤੇ ਨਸ਼ਾ ਤਸਕਰੀ ਦੇ ਮਾਮਲੇ ’ਚ ਗ੍ਰਿਫਤਾਰ ਕੀਤਾ ਗਿਆ ਸੀ। ਜਦੋਂ ਉਸ ਦੇ ਘਰ ਦੀ ਤਲਾਸ਼ੀ ਲਈ ਗਈ ਤਾਂ ਉਸ ਦੇ ਘਰੋਂ ਏ.ਕੇ.-47 ਬਰਾਮਦ ਹੋਈ। ਇਸ ਤੋਂ ਇਲਾਵਾ ਉਸ ਕੋਲੋਂ 4 ਕਿਲੋ ਹੈਰੋਇਨ, 3 ਕਿਲੋ ਸਮੈਕ ਅਤੇ ਵਿਦੇਸ਼ੀ ਹਥਿਆਰ ਵੀ ਬਰਾਮਦ ਹੋਏ ਸਨ