Home ਮੰਨੋਰੰਜਨ 67ਵਾਂ ਰਾਸ਼ਟਰੀ ਫ਼ਿਲਮ ਐਵਾਰਡ : ਸੁਸ਼ਾਂਤ ਦੀ ‘ਛਿਛੋਰੇ’ ਨੂੰ ਬੈਸਟ ਹਿੰਦੀ ਫ਼ਿਲਮ, ਕੰਗਨਾ ਨੂੰ ਬੈਸਟ ਅਦਾਕਾਰਾ ਚੁਣਿਆ

67ਵਾਂ ਰਾਸ਼ਟਰੀ ਫ਼ਿਲਮ ਐਵਾਰਡ : ਸੁਸ਼ਾਂਤ ਦੀ ‘ਛਿਛੋਰੇ’ ਨੂੰ ਬੈਸਟ ਹਿੰਦੀ ਫ਼ਿਲਮ, ਕੰਗਨਾ ਨੂੰ ਬੈਸਟ ਅਦਾਕਾਰਾ ਚੁਣਿਆ

0
67ਵਾਂ ਰਾਸ਼ਟਰੀ ਫ਼ਿਲਮ ਐਵਾਰਡ : ਸੁਸ਼ਾਂਤ ਦੀ ‘ਛਿਛੋਰੇ’ ਨੂੰ ਬੈਸਟ ਹਿੰਦੀ ਫ਼ਿਲਮ, ਕੰਗਨਾ ਨੂੰ ਬੈਸਟ ਅਦਾਕਾਰਾ ਚੁਣਿਆ

ਨਵੀਂ ਦਿੱਲੀ, 22 ਮਾਰਚ (ਹਮਦਰਦ ਨਿਊਜ਼ ਸਰਵਿਸ) : 67ਵਾਂ ਰਾਸ਼ਟਰੀ ਫ਼ਿਲਮ ਐਵਾਰਡ ਸਮਾਰੋਹ ਸੋਮਵਾਰ ਨੂੰ ਆਯੋਜਿਤ ਕੀਤਾ ਗਿਆ। ਹਿੰਦੀ ਸਿਨੇਮਾ ਦੀ ਗੱਲ ਕਰੀਏ ਤਾਂ ਇਸ ਵਾਰ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਫ਼ਿਲਮ ਅਤੇ ਅਦਾਕਾਰਾ ਕੰਗਨਾਣਾ ਰਣੌਤ ਨੇ ਬਾਜ਼ੀ ਮਾਰੀ ਹੈ। ਸੁਸ਼ਾਂਤ ਦੀ ਫ਼ਿਲਮ ‘ਛਿਛੋਰੇ’ ਬੈਸਟ ਹਿੰਦੀ ਫ਼ਿਲਮ ਚੁਣੀ ਗਈ। ਕੰਗਨਾ ਰਣੌਤ ਨੂੰ ਦੋ ਫ਼ਿਲਮਾਂ ਲਈ ਬੈਸਟ ਅਦਾਕਾਰਾ ਦਾ ਐਵਾਰਡ ਦਿੱਤਾ ਗਿਆ। ਕੰਗਨਾ ਨੂੰ ਫ਼ਿਲਮ ‘ਮਣੀਕਰਣਿਕਾ’ ਅਤੇ ‘ਪੰਗਾ’ ਲਈ ਐਵਾਰਡ ਦਿੱਤੇ ਗਏ। ਇਸ ਤੋਂ ਇਲਾਵਾ ਅਕਸ਼ੈ ਕੁਮਾਰ ਦੀ ਫ਼ਿਲਮ ‘ਕੇਸਰੀ’ ਦੇ ਗਾਣੇ ‘ਤੇਰੀ ਮਿੱਟੀ’ ਦੇ ਲਈ ਬੀ ਪ੍ਰੈਕ ਨੂੰ ਬੈਸਟ ਮੇਲ ਪਲੇਅਬੈਕ ਸਿੰਗਰ ਦਾ ਐਵਾਰਡ ਮਿਲਿਆ।
ਨਾਨ-ਫ਼ੀਚਰ ਫ਼ਿਲਮ ‘ਚ ਬੈਸਟ ਨੈਰੇਸ਼ਨ – ਵਾਈਲਟ ਕਰਨਾਟਕ, ਬੈਸਟ ਮਿਊਜ਼ਿਕ ਡਾਇਰੈਕਟਰ – ਵਿਸ਼ਾਖ ਜੋਤੀ, ਸਵਿਤਾ ਸਿੰਘ ਨੂੰ ਫ਼ਿਲਮ ‘ਸੌਂਚੀ’ ਲਈ ਬੈਸਟ ਸਿਨੇਮਾਟੋਗ੍ਰਾਫ਼ਰ, ਫ਼ਿਲਮ ‘ਨੌਕ ਨੌਕ ਨੌਕ’ ਲਈ ਬੈਸਟ ਡਾਇਰੈਕਟਰ ਸੁਧਾਂਸ਼ੂ ਸਰਿਆ, ਬੈਸਟ ਐਨੀਮੇਸ਼ਨ ਫ਼ਿਲਮ – ਰਾਧਾ, ਬੈਸਟ ਨਾਨ-ਫ਼ੀਚਰ ਫ਼ਿਲਮ – ਇਨ ਇੰਜੀਨੀਅਰਡ ਡਰੀਮ ਨੂੰ ਚੁਣਿਆ ਗਿਆ।
ਫ਼ੀਚਰ ਫ਼ਿਲਮ ਲਈ ਐਵਾਰਡਾਂ ਦੀ ਸੂਚੀ ‘ਚ ਸਪੈਸ਼ਲ ਮੈਂਸ਼ਨ – ਬਿਰੀਆਨੀ (ਮਲਿਆਲਮ), ਜੋਨਾਕੀ ਪੋਰਵਾ (ਅਸਾਮ), ਲਤਾ ਭਗਵਾਨਕਰੇ (ਮਰਾਠੀ), ਪਿਕਾਸੋ (ਮਰਾਠੀ), ਬੈਸਟ ਹਰਿਆਣਵੀ ਫ਼ਿਲਮ – ਛੋਰੀਆਂ ਛੋਰੋਂ ਸੇ ਕਮ ਨਹੀਂ, ਬੈਸਟ ਛੱਤੀਸਗੜ੍ਹੀ ਫ਼ਿਲਮ – ਭੁਲਨ ਦੀ ਮੇਜ, ਬੈਸਟ ਤੇਲਗੂ ਫ਼ਿਲਮ – ਜਰਸੀ, ਬੈਸਟ ਤਾਮਿਲ ਫ਼ਿਲਮ – ਅਸੁਰਨ, ਬੈਸਟ ਪੰਜਾਬੀ ਫ਼ਿਲਮ – ਰੱਬ ਦਾ ਰੇਡੀਓ 2, ਬੈਸਟ ਮਲਿਆਲੀ ਫ਼ਿਲਮ – ਕਾਲਾ ਨੋਤਮ, ਬੈਸਟ ਮਰਾਠੀ ਫ਼ਿਲਮ – ਬਾਰਡੋ, ਬੈਸਟ ਹਿੰਦੀ ਫ਼ਿਲਮ – ਛਿਛੋਰੇ ਹੈ।
ਇਸ ਤੋਂ ਇਲਾਵਾ ਬੈਸਟ ਫੀਮੇਲ ਪਲੇਅਬੈਕ – ਸਾਵਨੀ ਰਵਿੰਦਰ ਨੂੰ ਫ਼ਿਲਮ ਬਾਰਡੋ ਦੇ ਗੀਤ ਰਾਨ ਬੇਟਲ, ਬੈਸਟ ਫੀਮੇਲ ਪਲੇਅਬੈਕ – ਪੀ ਪ੍ਰੈਕ ਨੂੰ ਫ਼ਿਲਮ ਕੇਸਰੀ ਦੇ ਗੀਤ ਤੇਰੀ ਮਿੱਟੀ, ਬੈਸਟ ਅਦਾਕਾਰਾ – ਕੰਗਨਾ ਰਨੌਤ ਨੂੰ ਫ਼ਿਲਮ ਪੰਗਾ ਅਤੇ ਮਣੀਕਰਣਿਕਾ, ਬੈਸਟ ਅਦਾਕਾਰ – ਮਨੋਜ ਬਾਜਪਾਈ ਨੂੰ ਫ਼ਿਲਮ ਭੌਸਲੇ, ਬੈਸਟ ਡਾਇਰੈਕਟਰ – ਸੰਜੇ ਪੂਰੇ ਸਿੰਘ ਚੌਹਾਨ ਨੂੰ ਫ਼ਿਲਮ ਭੱਟਰ ਹੂਰੇਨ, ਬੈਸਟ ਪਾਪੁਲਰ ਫ਼ਿਲਮ – ਮਹਾਰਿਸ਼ੀ, ਇੰਦਰਾ ਗਾਂਧੀ ਐਵਾਰਡ ਫ਼ਾਰ ਬੈਸਟ ਡੈਬਿਊ ਫ਼ਿਲਮ ਆਫ਼ ਏ ਡਾਇਰੈਕਟਰ – ਹੇਲਨ (ਮਲਿਆਲਮ) ਨੂੰ ਚੁਣਿਆ।

ਕੋਰੋਨਾ ਕਾਰਨ ਮੁਲਤਵੀ ਕਰ ਦਿੱਤਾ ਗਿਆ ਸੀ ਐਵਾਰਡ ਸਮਾਗਮ
ਇਹ ਸਮਾਗਮ ਨੈਸ਼ਨਲ ਮੀਡੀਆ ਸੈਂਟਰ ਵਿਖੇ ਕੀਤਾ ਗਿਆ, ਜਿੱਥੇ ਰਾਸ਼ਟਰੀ ਫ਼ਿਲਮ ਐਵਾਰਡਾਂ ਦੀ ਘੋਸ਼ਣਾ ਹੋਈ। ਇਸ ਬਾਰੇ ਪੂਰੀ ਜਾਣਕਾਰੀ ਪੀਆਈਬੀ ਦੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸਾਂਝੀ ਕੀਤੀ ਗਈ। ਇਹ ਸਮਾਗਮ ਪਹਿਲਾਂ ਕੋਰੋਨਾ ਮਹਾਂਮਾਰੀ ਕਾਰਨ ਮੁਲਤਵੀ ਕਰ ਦਿੱਤਾ ਗਿਆ ਸੀ। ਇਸ ਦੌਰਾਨ ਸਾਲ 2019 ‘ਚ ਬਣੀਆਂ ਫ਼ਿਲਮਾਂ ਲਈ ਐਵਾਰਡਾਂ ਦਾ ਐਲਾਨ ਕੀਤਾ ਗਿਆ। ਪਹਿਲਾਂ 67ਵੇਂ ਰਾਸ਼ਟਰੀ ਫ਼ਿਲਮ ਐਵਾਰਡਾਂ ਦੀ ਘੋਸ਼ਣਾ 3 ਮਈ 2020 ਨੂੰ ਕੀਤੀ ਜਾਣੀ ਸੀ, ਪਰ ਕੋਰੋਨਾ ਮਹਾਂਮਾਰੀ ਕਾਰਨ ਪੈਦਾ ਹੋਈ ਸਥਿਤੀ ਕਰਕੇ ਇਸ ਨੂੰ ਮੁਲਤਵੀ ਕਰਨਾ ਪਿਆ ਸੀ।