Home ਤਾਜ਼ਾ ਖਬਰਾਂ ਖਾਲਸਾ ਕਾਲਜ ਵੈਟਰਨਰੀ ਵਿਖੇ ਫੀਲਡ ਵੈਟਰਨਰੀ ਅਫ਼ਸਰਾਂ ਲਈ 3 ਰੋਜ਼ਾ ਸਿਖਲਾਈ ਕੈਂਪ ਲਗਾਇਆ

ਖਾਲਸਾ ਕਾਲਜ ਵੈਟਰਨਰੀ ਵਿਖੇ ਫੀਲਡ ਵੈਟਰਨਰੀ ਅਫ਼ਸਰਾਂ ਲਈ 3 ਰੋਜ਼ਾ ਸਿਖਲਾਈ ਕੈਂਪ ਲਗਾਇਆ

0

ਖਾਲਸਾ ਕਾਲਜ ਵੈਟਰਨਰੀ ਵਿਖੇ ਫੀਲਡ ਵੈਟਰਨਰੀ ਅਫ਼ਸਰਾਂ ਲਈ 3 ਰੋਜ਼ਾ ਸਿਖਲਾਈ ਕੈਂਪ ਲਗਾਇਆ

ਅੰਮਿ੍ਰਤਸਰ, 11 ਮਾਰਚ ( )¸ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਨੇ ਪੰਜਾਬ ਰਾਜ ਵੈਟਰਨਰੀ ਕੌਂਸਲ (ਪੀਐਸਵੀਸੀ) ਦੇ ਸਹਿਯੋਗ ਨਾਲ ਚੋਣਵੇਂ 30 ਵੈਟਰਨਰੀ ਅਫਸਰਾਂ ਲਈ 3 ਰੋਜ਼ਾ ਸਿਖਲਾਈ ਕੋਰਸ ਕਰਵਾਇਆ ਗਿਆ, ਜੋ ਹਾਲ ਹੀ ’ਚ ਪਸ਼ੂ ਪਾਲਣ ਵਿਭਾਗ, ਪੰਜਾਬ ਸਰਕਾਰ ਦੁਆਰਾ ਭਰਤੀ ਕੀਤੇ ਗਏ। ਇਸ ਮੌਕੇ ਡਾ. ਐਸ ਡੀ ਭਾਰਦਵਾਜ ਅਤੇ ਡਾ. ਹਰਜਿੰਦਰ ਸਿੰਘ, ਪਸ਼ੂ ਪਾਲਣ ਵਿਭਾਗ ਦੇ ਮਾਹਿਰ ਅਤੇ ਕਾਲਜ ਦੇ ਮਾਹਿਰ ਡਾ. ਐਸ. ਬੀ. ਬਖਸ਼ੀ, ਡਾ. ਸ਼ਰੂਤੀ ਛਿੱਬਰ, ਡਾ. ਸ਼ੇਖ ਉਜਮਾ, ਡਾ. ਪ੍ਰੱਗਿਆ ਜੋਸ਼ੀ, ਡਾ. ਅੰਜਲੀ ਕੁਮਾਰੀ ਅਤੇ ਡਾ. ਸਾਧਨਾ ਓਹਜਾ ਨੇ ਵੈਟਰਨਰੀ ਸਿੱਖਿਆ ਦੇ ਵੱਖ ਵੱਖ ਪਹਿਲੂਆਂ ’ਤੇ ਆਪਣੇ ਭਾਸ਼ਣ ਦਿੱਤੇ।

ਕਾਲਜ ਪ੍ਰਿੰਸੀਪਲ ਡਾ. ਪੀ. ਕੇ. ਕਪੂਰ ਨੇ ਕਿਹਾ ਕਿ ਇਸ ਮੌਕੇ ਫ਼ੀਲਡ ਵੈਟਰਨਰੀਅਨਸ ਨੂੰ ਆਉਣ ਵਾਲੀਆਂ ਵੱਖ ਵੱਖ ਵੈਟਰੋ-ਲੀਗਲ ਦਰਪੇਸ਼ ਸਮੱਸਿਆਵਾਂ ਬਾਰੇ ਵਿਸਥਾਰ ਨਾਲ ਵਿਚਾਰ ਵਟਾਂਦਰੇ ਕੀਤਾ ਗਿਆ। ਇਸ ਮੌਕੇ ਕਾਲਜ ਦੇ ਮੈਨੇਜਿੰਗ ਡਾਇਰੈਕਟਰ ਐਸ. ਕੇ. ਨਾਗਪਾਲ ਨੇ ਸਿਖਲਾਈ ਕੈਂਪ ਦਾ ਉਦਘਾਟਨ ਕਰਦਿਆਂ ਕਿਹਾ ਕਿ ਪੀ. ਐਸ. ਵੀ. ਸੀ. ਵੱਲੋਂ ਅਜਿਹੇ ਸਿਖਲਾਈ ਪ੍ਰੋਗਰਾਮਾਂ ਰਾਹੀਂ ਫੀਲਡ ਵੈਟਰਨਰੀਆਂ ਦੇ ਗਿਆਨ ਵਿੱਚ ਵਾਧਾ ਕਰਨ ਦੇ ਕੀਤੇ ਜਾ ਰਹੇ ਨਿਰੰਤਰ ਉਪਰਾਲਿਆਂ ਦੀ ਸ਼ਲਾਘਾ ਕੀਤੀ।

ਇਸ ਮੌਕੇ ਪੀ. ਐਸ. ਵੀ. ਸੀ. ਦੇ ਪ੍ਰਧਾਨ ਸਰਬਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਅਜਿਹੇ ਸਿਖਲਾਈ ਕੈਂਪਾਂ ਦਾ ਉਦੇਸ਼ ਰਾਜ ’ਚ ਵੈਟਰਨਰੀ ਪੇਸ਼ੇ ਦੀ ਬੇਹਤਰੀ ਹੈ। ਡਾ. ਕਪੂਰ ਨੇ ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਪੀ. ਐਸ. ਵੀ. ਸੀ. ਦਾ ਇਸ ਸਿਖਲਾਈ ਕੈਂਪ ਲਈ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸਿਖਲਾਈ ਪ੍ਰੋਗਰਾਮ ਭਵਿੱਖ ’ਚ ਵੀ ਹਮੇਸ਼ਾਂ ਆਯੋਜਿਤ ਕੀਤੇ ਜਾਂਦੇ ਰਹਿਣੇ ਚਾਹੀਦੇ ਹਨ। ਡਾ. ਕਪੂਰ ਦੇ ਨਾਲ ਡਾ. ਬੀ. ਐਸ. ਘੁੰਮਣ, ਰਜਿਸਟਰਾਰ, ਪੀ. ਐਸ. ਵੀ. ਸੀ. ਨੇ ਭਾਗ ਲੈਣ ਵਾਲੇ ਵੈਟਰਨਰੀਆਂ ਨੂੰ ਸਰਟੀਫ਼ਿਕੇਟ ਤਕਸੀਮ ਕੀਤੇ। ਇਸ ਮੌਕੇ ਡਾ. ਐਨ. ਏ. ਸੁਧਨ, ਪ੍ਰੋਫ਼ੈਸਰ ਅਤੇ ਵੈਟਰਨਰੀ ਮੈਡੀਸਨ ਵਿਭਾਗ ਦੇ ਮੁਖੀ, ਡਾ. ਟੀ ਪੀ ਸੈਣੀ ਮੈਂਬਰ ਪੀਐਸਵੀਸੀ ਦੇ ਯਤਨਾਂ ਦੀ ਇਸ ਸਮਾਗਮ ਨੂੰ ਸਫਲ ਬਣਾਉਣ ਲਈ ਸ਼ਲਾਘਾ ਕੀਤੀ। ਕੈਂਪ ਦੌਰਾਨ ਡਾ. ਐਸ ਐਸ. ਢਿੱਲੋਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।

ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ 3 ਰੋਜ਼ਾ ਸਿਖਲਾਈ ਕੈਂਪ ਮੌਕੇ ਪ੍ਰਿੰਸੀਪਲ ਡਾ. ਪੀ. ਕੇ. ਕਪੂਰ ਸਰਟੀਫ਼ਿਕੇਟ ਤਕਸੀਮ ਕਰਦੇ ਹੋਏ ਅਤੇ। ਅਤੇ ਵੱਖ ਵੱਖ ਦ੍ਰਿਸ਼।