ਨਿਊ ਯਾਰਕ, 23 ਮਈ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ ਪੰਜਾਬੀ ਮੁਟਿਆਰ ਵਿਰੁੱਧ ਸ਼ਰਾਬ ਪੀ ਕੇ ਗੱਡੀ ਚਲਾਉਣ ਅਤੇ ਹਾਦਸੇ ਦੌਰਾਨ ਪੰਜ ਜਣਿਆਂ ਨੂੰ ਜ਼ਖ਼ਮੀ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ। 21 ਸਾਲ ਦੀ ਦਿਲਮੀਤ ਕੌਰ ਹਾਦਸੇ ਦੌਰਾਨ ਖੁਦ ਵੀ ਜ਼ਖਮੀ ਹੋ ਗਈ ਜਿਸ ਨੂੰ ਪੁਲਿਸ ਵਾਲਿਆਂ ਨੇ ਆ ਕੇ ਗੱਡੀ ਵਿਚੋਂ ਕੱਢਿਆ। ਨਾਸਾ ਕਾਊਂਟੀ ਦੀ ਪੁਲਿਸ ਨੇ ਦੱਸਿਆ ਕਿ ਫਲੋਰਲ ਪਾਰਕ ਇਲਾਕੇ ਦੀ ਵਸਨੀਕ ਦਿਲਮੀਤ ਕੌਰ ਆਪਣੀ ਬੀ.ਐਮ. ਡਬਲਿਊ ਐਕਸ-3 ਵਿਚ ਲੇਕਵਿਲ ਰੋਡ ’ਤੇ ਉਤਰ ਵੱਲ ਜਾ ਰਹੀ ਸੀ ਜਦੋਂ ਸਾਹਮਣੇ ਤੋਂ ਆ ਰਹੀ ਇਕ ਹੋਰ ਗੱਡੀ ਨੂੰ ਟੱਕਰ ਮਾਰ ਦਿਤੀ।