Home ਅਮਰੀਕਾ ਅਮਰੀਕੀ ਵਿਦੇਸ਼ ਮੰਤਰੀ ਨੇ ਭਾਰਤੀ ਜੇਲ ਵਿਚ ਬੰਦ ਪਾਦਰੀ ਸਵਾਮੀ ਦਾ ਮੁੱਦਾ ਆਪਣੇ ਹੱਥ ਵਿਚ ਲਿਆ

ਅਮਰੀਕੀ ਵਿਦੇਸ਼ ਮੰਤਰੀ ਨੇ ਭਾਰਤੀ ਜੇਲ ਵਿਚ ਬੰਦ ਪਾਦਰੀ ਸਵਾਮੀ ਦਾ ਮੁੱਦਾ ਆਪਣੇ ਹੱਥ ਵਿਚ ਲਿਆ

0
ਅਮਰੀਕੀ ਵਿਦੇਸ਼ ਮੰਤਰੀ ਨੇ ਭਾਰਤੀ ਜੇਲ ਵਿਚ ਬੰਦ ਪਾਦਰੀ ਸਵਾਮੀ ਦਾ ਮੁੱਦਾ ਆਪਣੇ ਹੱਥ ਵਿਚ ਲਿਆ

ਸੈਕਰਾਮੈਟੋਂ 14 ਮਾਰਚ (ਹੁਸਨ ਲੜੋਆ ਬੰਗਾ) ਅਮਰੀਕੀ ਵਿਦੇਸ਼ ਮੰਤਰੀ ਐਨਟਨੀ ਬਲਿਨਕੇਨ ਨੇ ਮਾਓਵਾਦੀਆਂ ਨਾਲ ਸਬੰਧਾਂ ਦੇ ਦੋਸ਼ ਵਿਚ ਭਾਰਤੀ ਜੇਲ ਵਿਚ ਬੰਦ 83 ਸਾਲਾ ਪਾਦਰੀ ਸਟਾਨ ਸਵਾਮੀ ਦਾ ਮਾਮਲਾ ਆਪਣੇ ਹੱਥ ਵਿਚ ਲੈਂਦਿਆਂ ਇਸ ਸਬੰਧੀ ਹੋਰ ਜਾਣਕਾਰੀ ਮੰਗੀ ਹੈ। ਪ੍ਰਤੀਨਿੱਧ ਸਦਨ ਦੇ ਮੈਂਬਰ ਜੁਆਨ ਵਰਗਸ ਵੱਲੋਂ ਸਵਾਮੀ ਦੀ ਗ੍ਰਿਫਤਾਰੀ ਦਾ ਮੁੱਦਾ ਵਿਦੇਸ਼ ਮੰਤਰੀ ਦੇ ਧਿਆਨ ਵਿਚ ਲਿਆਂਦਾ ਗਿਆ। ਸਦਨ ਦੀ ਕੌਮਾਂਤਰੀ ਆਰਥਕ ਨੀਤੀ ਤੇ ਮਾਈਗ੍ਰੇਸ਼ਨ ਸਬ ਕਮੇਟੀ ਦੇ ਉਪ ਪ੍ਰਧਾਨ ਜੁਆਨ ਵਰਗਸ ਨੇ ਵਿਦੇਸ਼ ਮੰਤਰੀ ਨੂੰ ਕਿਹਾ ਕਿ ਇਹ ਹੈਰਾਨੀਜਨਕ ਹੈ ਕਿ ਕੌਮੀ ਜਾਂਚ ਏਜੰਸੀ (ਐਨ ਆਈ ਏ) ਵੱਲੋਂ ਗ੍ਰਿਫ਼ਤਾਰ ਸਵੀਮ ਪਿਛਲੇ 130 ਦਿਨਾਂ ਦੇ ਵੀ ਵਧ ਸਮੇ ਤੋਂ ਜੇਲ ਵਿਚ ਬੰਦ ਹੈ। ਉਨਾਂ ਕਿਹਾ ਕਿ ਸਵਾਮੀ ਇਸਾਈਆਂ ਦੇ ਕੈਥੋਲਿਕ ਸਮਾਜ ਦਾ ਪਾਦਰੀ ਹੈ ਤੇ ਮੈ ਖੁਦ ਵੀ ਉਸ ਸਮਾਜ ਦਾ ਮੈਂਬਰ ਹਾਂ। ਉਸ ਨੂੰ ਰਾਂਚੀ ਵਿਚ ਗ੍ਰਿਫਤਾਰ ਕਰਕੇ ਮਹਾਰਾਸ਼ਟਰ ਲਿਜਾ ਕੇ ਪੂਨੇ ਦੀ ਜੇਲ ਵਿਚ ਗੈਰ ਕਾਨੂੰਨੀ ਸਰਗਰਮੀਆਂ ਰੋਕੂ ਐਕਟ ਤਹਿਤ ਬੰਦ ਕਰ ਦਿੱਤਾ ਗਿਆ। ਸਵਾਮੀ ਉਪਰ ਦੋਸ਼ ਲਾਇਆ ਗਿਆ ਕਿ ਉਸ ਨੇ ਪਾਬੰਦੀਸ਼ੁੱਦਾ ਕਮਿਊਨਿਸਟ ਪਾਰਟੀ ਆਫ ਇੰਡੀਆ (ਮਾਓਵਾਦੀ) ਦੀਆਂ ਸਰਗਰਮੀਆਂ ਵਿਚ ਹਿੱਸਾ ਲਿਆ ਸੀ। ਜੁਆਨ ਵਰਗਸ ਨੇ ਵਿਦੇਸ਼ ਮੰਤਰੀ ਨੂੰ ਦੱਸਿਆ ਕਿ ਅਸਲ ਵਿਚ ਮਾਮਲਾ ਪੂਨੇ ਨੇੜੇ ਕੋਰੇਗਾਉਂ ਭੀਮਾ ਵਿਚ ਦਲਿਤ ਸਮਾਗਮ ਦੌਰਾਨ ਵਾਪਰੀ ਹਿੰਸਾ ਨਾਲ ਸਬੰਧਤ ਹੈ ਜਿਸ ਹਿੰਸਾ ਵਿਚ ਇਕ ਵਿਅਕਤੀ ਮਾਰਿਆ ਗਿਆ ਸੀ। ਸਵਾਮੀ ਕਬਇਲੀ ਤੇ ਦਲਿਤਾਂ ਦੇ ਹੱਕਾਂ ਲਈ ਲੜਨ ਵਾਲਾ ਇਕ ਕਾਰਕੁੰਨ ਹੈ। ਇਸ ਉਪਰੰਤ ਵਿਦੇਸ਼ੀ ਮੰਤਰੀ ਨੇ ਭਰੋਸਾ ਦਿੱਤਾ ਕਿ ਉਹ ਇਸ ਮਾਮਲੇ ਵੱਲ ਨਿੱਜੀ ਦਿਲਚਸਪੀ ਲੈ ਕੇ ਤਵਜੋਂ ਦੇਣਗੇ।