Home ਅਮਰੀਕਾ ਅਲਾਬਾਮਾ ਦੇ ਸਕੂਲਾਂ ਵਿਚ ਯੋਗਾ ‘ਤੇ ਲੱਗੀ ਪਾਬੰਦੀ ਹਟੇਗੀ

ਅਲਾਬਾਮਾ ਦੇ ਸਕੂਲਾਂ ਵਿਚ ਯੋਗਾ ‘ਤੇ ਲੱਗੀ ਪਾਬੰਦੀ ਹਟੇਗੀ

0
ਅਲਾਬਾਮਾ ਦੇ ਸਕੂਲਾਂ ਵਿਚ ਯੋਗਾ ‘ਤੇ ਲੱਗੀ ਪਾਬੰਦੀ ਹਟੇਗੀ

ਸੈਕਰਾਮੈਂਟੋ 19 ਮਾਰਚ ( ਹੁਸਨ ਲੜੋਆ ਬੰਗਾ)-ਅਲਾਬਾਮਾ ਦੇ ਪਬਲਿਕ ਸਕੂਲਾਂ ਵਿਚ ਯੋਗਾ ਉਪਰ ਦਹਾਕਿਆਂ ਪਹਿਲਾਂ ਲੱਗੀ ਰੋਕ ਹਟ ਸਕਦੀ ਹੈ। ਅਲਾਬਾਮਾ ਦੇ ਪ੍ਰਤੀਨਿੱਧ ਸਦਨ ਨੇ 73-25 ਵੋਟਾਂ ਨਾਲ ਇਕ ਬਿੱਲ ਨੂੰ ਪ੍ਰਵਾਨਗੀ ਦਿੱਤੀ ਜੋ ਸਕੂਲ ਪ੍ਰਬੰਧਕਾਂ ਨੂੰ ਯੋਗਾ ਸ਼ੁਰੂ ਕਰਨ ਦੀ ਇਜਾਜ਼ਤ ਦਿੰਦਾ ਹੈ। ਬਿੱਲ ਹੁਣ ਸੈਨੇਟ ਨੂੰ ਪ੍ਰਵਾਨਗੀ ਲਈ ਭੇਜਿਆ ਜਾਵੇਗਾ। ਬਿੱਲ ਵਿਚ ਕਿਹਾ ਗਿਆ ਹੈ ਕਿ ਯੋਗਾ ਤੇ ਸਰੀਰਕ ਅਭਿਆਸ ਕੀਤਾ ਜਾ ਸਕਦਾ ਹੈ ਪਰ  ਮੰਤਰ ਨਹੀਂ ਉਚਾਰੇ ਜਾ ਸਕਣਗੇ । ਰੌਲਾ ਪਾਉਣ ਉਪਰ ਵੀ ਪਾਬੰਦੀ ਹੋਵੇਗੀ। ਅਲਾਬਾਮਾ ਬੋਰਡ ਆਫ ਐਜੂਕੇਸ਼ਨ ਨੇ 1993 ਵਿਚ ਯੋਗਾ ਉਪਰ ਪਾਬੰਦੀ ਲਾ ਦਿੱਤੀ ਸੀ।