Home ਅਮਰੀਕਾ ਅਲਾਸਕਾ ਵਿਚ ਸ਼ੁਰੂ ਹੋਈ ਚੀਨ ਅਤੇ ਅਮਰੀਕਾ ਦੇ ਵਿਚ ਗੱਲਬਾਤ ਖਤਮ ਹੋਈ: ਰਿਪੋਰਟ

ਅਲਾਸਕਾ ਵਿਚ ਸ਼ੁਰੂ ਹੋਈ ਚੀਨ ਅਤੇ ਅਮਰੀਕਾ ਦੇ ਵਿਚ ਗੱਲਬਾਤ ਖਤਮ ਹੋਈ: ਰਿਪੋਰਟ

0
ਅਲਾਸਕਾ ਵਿਚ ਸ਼ੁਰੂ ਹੋਈ ਚੀਨ ਅਤੇ ਅਮਰੀਕਾ ਦੇ ਵਿਚ ਗੱਲਬਾਤ ਖਤਮ ਹੋਈ: ਰਿਪੋਰਟ

ਬੀਜਿੰਗ, 19 ਮਾਰਚ, ਹ.ਬ. : ਚੀਨ ਦੇ ਮੀਡੀਆ ਨੇ ਦੱਸਿਆ ਕਿ ਅਲਾਸਕਾ ਵਿਚ ਚੀਨੀ-ਅਮਰੀਕੀ ਵਾਰਤਾ ਸਮਾਪਤ ਹੋ ਗਈ ਹੈ। ਚੀਨੀ ਵਫ਼ਦ ਦੁਆਰਾ ਵਾਰਤਾ ਕੈਬਿਨ ਛੱਡ ਦਿੱਤਾ ਗਿਆ ਸੀ। ਅਮਰੀਕੀ ਵਿਦੇਸ਼ ਮੰਤਰੀ ਬÇਲੰਕੇਨ ਨੇ ਸੀਨੀਅਰ ਚੀਨੀ ਅਧਿਕਾਰੀਆਂ ਦੇ ਨਾਲ ਚਰਚਾ ਸ਼ੁਰੂ ਕੀਤੀ ਸੀ। ਕੌਮੀ ਸੁਰੱਖਿਆ ਸਲਾਹਕਾਰ ਸੁਲਿਵਨ ਦੇ ਨਾਲ ਬÇਲੰਕੇਨ ਨੇ ਉਨ੍ਹਾਂ ਦੇ ਚੀਨੀ ਹਮਰੁਤਬਿਆਂ ਵਾਂਗ ਅਤੇ ਯਾਂਗ ਨਾਲ ਮੁਲਾਕਾਤ ਕੀਤੀ ਸੀ। ਚਾਇਨਾ ਸੈਂਟਰਲ ਟੈਲੀਵਿਜ਼ਨ ਦੇ ਅਨੁਸਾਰ ਵਾਰਤਾ ਲਗਭਗ ਪੰਜ ਵਜੇ ਸਥਾਨਕ ਸਮੇਂ ਅਨੁਸਾਰ ਸਮਾਪਤ ਹੋ ਗਈ। ਵਾਰਤਾ ਬਾਰੇ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆ ਸਕੀ।
ਬÇਲੰਕੇਨ ਨੇ ਚੀਨ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਚੀਨ ਦੀ ਝਿੰਜਿਆਂਗ, ਹਾਂਗਕਾਂਗ ਅਤੇ ਤਾਇਵਾਨ ਜਿਹੀ ਥਾਵਾਂ ’ਤੇ ਸਰਗਰਮੀਆਂ ਦੇ ਨਾਲ ਨਾਲ ਅਮਰੀਕਾ ’ਤੇ ਉਸ ਦੇ ਸਾਈਬਰ ਹਮਲੇ ਉਚਿਤ ਨਹੀਂ ਅਤੇ ਚੀਨ ਦੀ ਅਮਰੀਕਾ ਦੇ ਦੋਸਤਾਂ ਦੇ ਖ਼ਿਲਾਫ਼ ਧੌਂਸ ਨੇ ਕਾਨੂੰਨ ਅਧਾਰਤ ਵਿਵਸਥਾ ਦੇ ਲਈ ਖ਼ਤਰਾ ਪੈਦਾ ਕਰ ਦਿੱਤਾ ਹੈ।
ਅਮਰੀਕੀ ਵਿਦੇਸ਼ ਮੰਤਰੀ ਬÇਲੰਕੇਨ ਨੇ ਚਿਤਾਵਨੀ ਦਿੰਦੇ ਹੋਏ ਚੀਨ ਨੂੰ ਕਿਹਾ ਕਿ ਬੀਜਿੰਗ ਨੂੰ ਕੌਮਾਂਤਰੀ ਵਿਵਸਥਾ ਦਾ ਸਨਮਾਨ ਕਰਨ ਹੋਵੇਗਾ ਜਾਂ ਉਸ ਨੂੰ ਜ਼ਿਆਦਾ ਹਿੰਸਕ ਦੁਨੀਆ ਦਾ ਸਾਹਮਣਾ ਕਰਨਾ ਪਵੇਗਾ।
ਲੰਬੇ ਸਮੇਂ ਤੋਂ ਬਾਅਦ ਚੀਨ ਦੇ ਨਾਲ ਅਮਰੀਕਾ ਦੀ 18 ਮਾਰਚ ਨੂੰ ਅਲਾਸਕਾ ਦੇ ਐਂਕੋਰੇਜ ਵਿਚ ਆਹਮੋ ਸਾਹਮਣੇ ਵਾਰਤਾ ਹੋਈ। ਇਸ ਤੋਂ ਪਹਿਲਾਂ ਅਮਰੀਕਾ ਨੇ ਸਪਸ਼ਟ ਕਰ ਦਿੱਤਾ ਸੀ ਕਿ ਉਹ ਉਈਗਰਾਂ ਦੇ ਕਤਲੇਆਮ ਤੇ ਚੀਨ ਦੇ ਨਾਲ ਸਖ਼ਤੀ ਨਾਲ ਗੱਲ ਕਰੇਗਾ । ਵਾਰਤਾ ਵਿਚ ਤਾਇਵਾਨ , ਤਿੱਬਤ, ਹਾਂਗਕਾਂਗ ਅਤੇ ਦੱਖਣੀ ਚੀਨ ਸਾਗਰ ਜਿਹੇ ਕਈ ਮੁੱਦਿਆਂ ’ਤੇ ਡਰੈਗਨ ਨੂੰ ਸਥਿਤੀ ਸਾਫ ਕਰਨ ਲਈ ਕਿਹਾ ਜਾਵੇਗਾ।