Home ਸਿਹਤ ਅੱਖਾਂ ਲਈ ਵਰਦਾਨ ਐ ਪਪੀਤਾ

ਅੱਖਾਂ ਲਈ ਵਰਦਾਨ ਐ ਪਪੀਤਾ

0
ਅੱਖਾਂ ਲਈ ਵਰਦਾਨ ਐ ਪਪੀਤਾ

ਪਪੀਤਾ ਸਿਹਤ ਲਈ ਵਾਰਦਾਨ ਹੈ। ਇਸ ’ਚ ਇੰਨੇ ਸਾਰੇ ਨਿਊਟ੍ਰੀਐਂਟਸ ਹੁੰਦੇ ਹਨ, ਜੋ ਪਾਚਨ ਤੋਂ ਲੈ ਕੇ ਮੋਟਾਪੇ, ਇਮਿਊਨਟੀ ਵਧਾਉਣ ਜਿੱਥੋਂ ਤਕ ਕਿ ਦਿਲ ਦੀ ਸਿਹਤ ਨੂੰ ਬਣਾਈ ਰੱਖਣ ’ਚ ਕਾਰਗਰ ਹੁੰਦੇ ਹਨ। ਪਪੀਤੇ ਦੀ ਵਰਤੋਂ ਚਮੜੀ ਤੇ ਵਾਲ਼ਾਂ ਨਾਲ ਜੁੜੀਆਂ ਪ੍ਰੇਸ਼ਾਨੀਆਂ ਨੂੰ ਦੂਰ ਕਰਨ ’ਚ ਵੀ ਕੀਤੀ ਜਾ ਸਕਦੀ ਹੈ। ਪਪੀਤੇ ’ਚ ਵਿਟਾਮਿਨ-ਏ ਦੀ ਮੌਜੂਦਗੀ ਅੱਖਾਂ ਦੀ ਸਿਹਤ ਲਈ ਵਰਦਾਨ ਹੈ। ਵਿਟਾਮਿਨ-ਏ ਕਾਰਨੀਆ ਸੁਰੱਖਿਅਤ ਰੱਖਦਾ ਹੈ ਉੱਥੇ ਹੀ ਐਂਟੀ-ਆਕਸੀਡੈਂਟਸ ਰੈਟੀਨਾ ਨੂੰ। ਪਪੀਤੇ ਦਾ ਸੇਵਨ ਕਰਨ ਨਾਲ ਅੱਖਾਂ ਤੋਂ ਘੱਟ ਦਿਖਾਈ ਦੇਣ ਦੀ ਸਮੱਸਿਆ ਕਾਫ਼ੀ ਹੱਦ ਤਕ ਦੂਰ ਹੋ ਜਾਂਦੀ ਹੈ ਤੇ ਜੇਕਰ ਤੁਹਾਡੀਆਂ ਅੱਖਾਂ ਦੀ ਰੋਸ਼ਨੀ ਸਹੀ ਹੈ ਤਾਂ ਉਸ ਨੂੰ ਬਣਾਈ ਰੱਖਣ ’ਚ ਕਾਰਗਰ ਹੈ ਪਪੀਤਾ। ਪਪੀਤੇ ’ਚ ਪਾਣੀ ਤੇ ਫਾਈਬਰ ਦੀ ਭਰਪੂਰ ਮਾਤਰਾ ਹੁੰਦੀ ਹੈ ਜਿਸ ਨਾਲ ਕਬਜ਼ ਦੀ ਸਮੱਸਿਆ ’ਚ ਆਰਾਮ ਮਿਲਦਾ ਹੈ। ਇਸ ਦੇ ਨਾਲ ਹੀ ਇਸ ਵਿਚ ਹੋਰ ਵੀ ਕਈ ਤਰ੍ਹਾਂ ਦੇ ਐਂਜਾਈਮਜ਼ ਹੁੰਦੇ ਹਨ ਜੋ ਪਾਚਨ ਸਬੰਧੀ ਦਿੱਕਤਾਂ ਦੂਰ ਕਰਦੇ ਹਨ। ਖਾਣੇ ਤੋਂ ਅੱਧਾ ਜਾਂ ਇਕ ਘੰਟਾ ਪਹਿਲਾਂ ਪਪੀਤਾ ਖਾਣਾ ਫਾਇਦੇਮੰਦ ਰਹੇਗਾ। ਸਾਡਾ ਚਿਹਰਾ ਸਾਡੀ ਚੰਗੀ ਸਿਹਤ ਦੀ ਪਛਾਣ ਹੁੰਦਾ ਹੈ ਜਿਸ ਨੂੰ ਮੈਨਟੇਨ ਰੱਖਣ ਲਈ ਅਸੀਂ ਬਾਹਰੀ ਪ੍ਰੋਡਕਟਸ ’ਤੇ ਜਭਿਰੋਸਾ ਕਰਦੇ ਹਾਂ ਪਰ ਨੈਚੁਰਲ ਗਲੋਅ ਬਣਾਈ ਰੱਖਣਾ ਹੈ ਤਾਂ ਪਪੀਤੇ ਨੂੰ ਆਪਣੇ ਡਾਈਟ ’ਚ ਸ਼ਾਮਲ ਕਰੋ। ਇਹ ਵਿਟਾਮਿਨ ਏ, ਸੀ ਤੇ ਈ ਦਾ ਖ਼ਜ਼ਾਨਾ ਹੁੰਦਾ ਹੈ ਜੋ ਰਿੰਕਲਸ ਦੀ ਪ੍ਰੌਬਲਮ ਦੂਰ ਕਰਨ ਨਾਲ ਸਕਿੱਨ ਡਲ ਹੋਣ ਤੋਂ ਬਚਾਉਂਦੇ ਹਨ। ਡੈੱਡ ਸੈੱਲਜ਼ ਦੂਰ ਕਰਨ ਦੇ ਨਾਲ ਤੁਹਾਨੂੰ ਦਿੰਦੇ ਹਨ ਖ਼ੂਬਸੂਰਤ ਤੇ ਬੇਦਾਗ਼ ਚਮੜੀ। ਪਪੀਤੇ ’ਚ ਮੌਜੂਦ ਨਿਊਟ੍ਰਿਐਂਟਸ ਇਮਿਊਨਿਟੀ ਪਾਵਰ ਵਧਾਉਣ ਦਾ ਕੰਮ ਕਰਦੇ ਹਨ। ਇਸ ਵਿਚ ਵਿਟਾਮਿਨ-ਸੀ ਹੁੰਦਾ ਹੈ ਜੋ ਸੀਜ਼ਨ ਇਨਫੈਕਸ਼ਨਜ਼ ਤੋਂ ਬਾਡੀ ਨੂੰ ਬਚਾ ਕੇ ਰੱਖਦਾ ਹੈ ਪਪੀਤੇ ’ਚ ਕੈਲਰੀ ਦੀ ਮਾਤਰਾ ਘੱਟ ਤੇ ਫਾਈਬਰ ਖਾਸੀ ਮਾਤਰਾ ’ਚ ਮੌਜੂਦ ਹੁੰਦਾ ਹੈ ਜਿਸ ਨੂੰ ਖਾਣ ਤੋਂ ਬਾਅਦ ਪੇਟ ਭਰਿਆ-ਭਰਿਆ ਜਿਹਾ ਲੱਗਦਾ ਹੈ ਤਾਂ ਹਰ ਥੋੜ੍ਹੀ ਦੇਰ ’ਚ ਲੱਗਣ ਵਾਲੀ ਭੁੱਖ ਕਾਫੀ ਹੱਦ ਤਕ ਘਟ ਜਾਂਦੀ ਹੈ। ਨੈਚੁਰਲ ਫਾਈਬਰ ਦੀ ਮੌਜੂਦਗੀ ਬੌਡੀ ਨੂੰ ਡਿਟੌਕਸੀਫਾਈ ਕਰਨ ਦਾ ਕਮ ਕਰਦੀ ਹੈ ਤਾਂ ਇਸ ਨੂੰ ਖਾਣ ਨਾਲ ਵਜ਼ਨ ਕੰਟਰੋਲ ਕਰ ਕੇ ਫਿੱਟ ਰਿਹਾ ਜਾ ਸਕਦਾ ਹੈ।