Home ਮੰਨੋਰੰਜਨ ਐਂਜਲਿਨਾ ਜੌਲੀ ਨੇ ਬਰੈਡ ਪਿਟ ’ਤੇ ਲਾਇਆ ਘਰੇਲੂ ਹਿੰਸਾ ਦਾ ਦੋਸ਼

ਐਂਜਲਿਨਾ ਜੌਲੀ ਨੇ ਬਰੈਡ ਪਿਟ ’ਤੇ ਲਾਇਆ ਘਰੇਲੂ ਹਿੰਸਾ ਦਾ ਦੋਸ਼

0
ਐਂਜਲਿਨਾ ਜੌਲੀ ਨੇ ਬਰੈਡ ਪਿਟ ’ਤੇ ਲਾਇਆ ਘਰੇਲੂ ਹਿੰਸਾ ਦਾ ਦੋਸ਼

ਲਾਸ ਏਂਜਲਸ, 19 ਮਾਰਚ, ਹ.ਬ. : ਹਾਲੀਵੁਡ ਦੇ ਸਭ ਤੋਂ ਹੌਟ ਕਪਲ ਵਿਚੋਂ ਇੱਕ ਐਂਜਲਿਨ ਜੌਲੀ ਅਤੇ ਬਰੈਡ ਪਿਟ ਦੇ ਤਲਾਕ ਨੂੰ ਕਾਫੀ ਸਮਾਂ ਬੀਤ ਚੁੱਕਾ ਹੈ। ਦੋਵੇਂ ਸਾਲ 2016 ਤੋਂ ਅਲੱਗ ਰਹਿ ਰਹੇ ਹਨ ਲੇਕਿਨ ਬੱਚਿਆਂ ਦੀ ਕਸਟਡੀ ਨੂੰ ਲੈ ਕੇ ਅਜੇ ਵੀ ਮਾਮਲਾ ਫਸਿਆ ਹੋਇਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਕੋਰਟ ਵਿਚ ਐਂਜਲਿਨਾ ਜੌਲੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਬਰੈਡ ਪਿਟ ਦੇ ਖ਼ਿਲਾਫ਼ ਘਰੇਲੂ ਹਿੰਸਾ ਦੇ ਸਬੂਤ ਹਨ। ਜਿਸ ’ਤੇ ਕੋਰਟ ਨੇ ਉਨ੍ਹਾਂ ਪੇਸ਼ ਕਰਨ ਲਈ ਕਿਹਾ। ਰਿਪੋਰਟ ਮੁਤਾਬਕ ਬਰੈਡ ਪਿਟ ਦਾ ਵਰਤਾਰਾ ਅਪਣੇ ਬੱਚਿਆਂ ਦੇ ਪ੍ਰਤੀ ਚੰਗਾ ਨਹੀਂ ਹੈ ਅਤੇ ਇਸ ਲਈ ਜੌਲੀ ਬੱਚਿਆਂ ਦੀ ਭਲਾਈ ਦੇ ਲਈ ਉਨ੍ਹਾਂ ਦੀ ਕਸਟਡੀ ਚਾਹੁੰਦੀ ਹੈ ਅਤੇ ਇਸ ਲਈ ਕੋਰਟ ਕੇਸ ਲੜ ਰਹੀ ਹੈ।
ਤੁਹਾਨੂੰ ਦੱਸ ਦੇਈਏ ਕਿ ਐਂਜਲਿਨਾ ਜੌਲੀ ਅਤੇ ਬਰੈਡ ਪਿਟ ਹਾਲੀਵੁਡ ਦੇ ਮਸ਼ਹੂਰ ਸਿਤਾਰਿਆਂ ਵਿਚੋਂ ਇੱਕ ਹਨ। ਦੋਵਾਂ ਦਾ ਰਿਸ਼ਤਾ ਹਮੇਸ਼ਾ ਤੋਂ ਸੁਰਖੀਆਂ ਵਿਚ ਰਿਹਾ ਹੈ। ਜੌਲੀ ਅਤੇ ਪਿਟ ਦਾ ਪਿਆਰ ਕੋਈ ਟੀਨ ਏਜ ਬੱਚਿਆਂ ਦੀ ਤਰ੍ਹਾਂ ਨਹੀਂ ਸੀ। ਇਨ੍ਹਾਂ ਦੋਵਾਂ ਨੇ ਇੱਕ ਦੂਜੇ ਦੇ ਪਿਆਰ ਨੂੰ ਪੂਰੇ 9 ਸਾਲ ਦਿੱਤੇ , ਦੋਵੇਂ ਲਿਵ ਇਨ ਵਿਚ ਰਹੇ ਫੇਰ ਵੀ ਸਾਲ 2014 ਵਿਚ ਵਿਆਹ ਕੀਤਾ ਸੀ।
ਇਸ ਦੌਰਾਨ ਦੋਵੇਂ 6 ਬੱਚਿਆਂ ਦੇ ਮਾਂ ਬਾਪ ਬਣੇ ਸੀ ਲੇਕਿਨ 11 ਸਾਲ ਇਕੱਠੇ ਬਿਤਾਉਣ ਤੋਂ ਬਾਅਦ ਦੋਵੇਂ ਸਾਲ 2016 ਵਿਚ ਅਲੱਗ ਹੋ ਗਏ ਅਤੇ ਅੱਜ ਇੱਕ ਦੂਜੇ ਨਾਲ ਬੱਚਿਆਂ ਵਾਸਤੇ ਲੜ ਰਹੇ ਹਨ। ਜੌਲੀ ਨੇ ਕਿਹਾ ਸੀ ਕਿ ਪਿਟ ਪਿਤਾ ਦਾ ਫਰਜ਼ ਚੰਗੀ ਤਰ੍ਹਾਂ ਨਹੀਂ ਨਿਭਾ ਰਹੇ ਸੀ ਉਹ ਬੱਚਿਆਂ ਦੇ ਨਾਲ ਕਾਫੀ ਗਲਤ ਢੰਗ ਨਾਲ ਪੇਸ਼ ਆਉਂਦੇ ਸੀ। ਇਸ ਲਈ ਉਨ੍ਹਾਂ ਕੋਲੋਂ ਤਲਾਕ ਲਿਆ ਹੈ। ਜੌਲੀ ਅਤੇ ਪਿਟ ਦੇ ਛੇ ਬੱਚੇ ਹਨ ਜਿਨ੍ਹਾਂ ਵਿਚੋਂ 3 ਬੱਚਿਆਂ ਨੂੰ ਜੌਲੀ ਨੇ ਜਨਮ ਦਿੱਤਾ ਜਦ ਕਿ 3 ਬੱਚੇ ਗੋਦ ਲਏ ਸੀ।