Home ਦੁਨੀਆ ਕਜ਼ਾਕਿਸਤਾਨ ਦੇ ਫ਼ੌਜੀ ਜਹਾਜ਼ ਨੂੰ ਹਾਦਸਾ, ਚਾਰ ਦੀ ਮੌਤ

ਕਜ਼ਾਕਿਸਤਾਨ ਦੇ ਫ਼ੌਜੀ ਜਹਾਜ਼ ਨੂੰ ਹਾਦਸਾ, ਚਾਰ ਦੀ ਮੌਤ

0
ਕਜ਼ਾਕਿਸਤਾਨ ਦੇ ਫ਼ੌਜੀ ਜਹਾਜ਼ ਨੂੰ ਹਾਦਸਾ, ਚਾਰ ਦੀ ਮੌਤ

ਮਾਸਕੋ, 15 ਮਾਰਚ, ਹ.ਬ. : ਕਜ਼ਾਕਿਸਤਾਨ ਦੀ ਫ਼ੌਜ ਵੱਲੋਂ ਵਰਤੇ ਜਾ ਰਹੇ ਇਕ ਜਹਾਜ਼ ਦੇ ਕੇਂਦਰੀ ਏਸ਼ਿਆਈ ਦੇਸ਼ ਵਿਚ ਹਾਦਸਾਗ੍ਰਸਤ ਹੋਣ ਕਾਰਨ ਉਸ ਵਿਚ ਸਵਾਰ ਚਾਰ ਲੋਕਾਂ ਦੀ ਮੌਤ ਹੋ ਗਈ ਜਦਕਿ ਦੋ ਜ਼ਖ਼ਮੀ ਹੋ ਗਏ। ਸਾਬਕਾ ਸੋਵੀਅਤ ਦੇਸ਼ ਦੇ ਐਮਰਜੈਂਸੀ ਮੰਤਰਾਲੇ ਨੇ ਦੱਸਿਆ ਕਿ ਦੋ ਜ਼ਖ਼ਮੀ ਹਸਪਤਾਲ ‘ਚ ਜ਼ੇਰੇ ਇਲਾਜ ਹਨ। ਮੰਤਰਾਲੇ ਨੇ ਦੱਸਿਆ ਕਿ ਸੋਵੀਅਤ ਸੰਘ ਵੱਲੋਂ ਤਿਆਰ ਏਐੱਨ-26 ਦੋ ਇੰਜਣ ਵਾਲਾ ਜਹਾਜ਼ ਅਲਮਾਟੀ ਵਿਖੇ ਲੈਂਡਿੰਗ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਜਹਾਜ਼ ਨੇ ਨੂਰ-ਸੁਲਤਾਨ ਤੋਂ ਉਡਾਣ ਭਰੀ ਸੀ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਏਐੱਨ-26 ਜਹਾਜ਼ 1960 ਵਿਚ ਡਿਜ਼ਾਈਨ ਕੀਤੇ ਗਏ ਸਨ ਤੇ ਇਨ੍ਹਾਂ ਨੂੰ ਭਾਰੀ ਗਿਣਤੀ ਵਿਚ ਤਿਆਰ ਕੀਤਾ ਗਿਆ ਸੀ।