Home ਸਿਹਤ ਕੱਚਾ ਪਨੀਰ ਸ਼ੂਗਰ ਨੂੰ ਕੰਟਰੋਲ ਤੇ ਮਾਨਸਿਕ ਤਣਾਅ ਨੂੰ ਰੱਖਦਾ ਹੈ ਦੂਰ

ਕੱਚਾ ਪਨੀਰ ਸ਼ੂਗਰ ਨੂੰ ਕੰਟਰੋਲ ਤੇ ਮਾਨਸਿਕ ਤਣਾਅ ਨੂੰ ਰੱਖਦਾ ਹੈ ਦੂਰ

0
ਕੱਚਾ ਪਨੀਰ ਸ਼ੂਗਰ ਨੂੰ ਕੰਟਰੋਲ ਤੇ ਮਾਨਸਿਕ ਤਣਾਅ ਨੂੰ ਰੱਖਦਾ ਹੈ ਦੂਰ

ਕੱਚਾ ਪਨੀਰ ਸਵਾਦਿਸ਼ਟ ਹੋਣ ਦੇ ਨਾਲ-ਨਾਲ ਸਿਹਤ ਲਈ ਵੀ ਬਹੁਤ ਲਾਹੇਵੰਦ ਹੁੰਦਾ ਹੈ ਪ੍ਰੋਟੀਨ, ਵਸਾ, ਕੈਲਸ਼ੀਅਮ, ਪ੍ਰੋਟੀਨ, ਫਾਸਫੋਰਸ ਅਤੇ ਫੋਲੇਟ ਅਤੇ ਕਈ ਪੋਸ਼ਕ ਤੱਤਾਂ ਨਾਲ ਭਰਪੂਰ ਪਨੀਰ ਦਾ ਸੇਵਨ ਨਾ ਸਿਰਫ ਸ਼ੂਗਰ ਨੂੰ ਕੰਟਰੋਲ ’ਚ ਰੱਖਦਾ ਹੈ ਸਗੋਂ ਇਸ ਨਾਲ ਮਾਨਸਿਕ ਤਣਾਅ ਵੀ ਦੂਰ ਹੋ ਜਾਂਦਾ ਹੈ ਕੱਚੇ ਪਨੀਰ ਦਾ ਸੇਵਨ ਨਾਸ਼ਤਾ ਅਤੇ ਲੰਚ ਕਰਨ ਤੋਂ 1 ਘੰਟਾ ਪਹਿਲਾਂ ਕਰੋ। ਇਸ ਨਾਲ ਤੁਸੀਂ ਦਿਨ ਭਰ ਓਵਰਇਟਿੰਗ ਤੋਂ ਬਚੇ ਰਹਿੰਦੇ ਹੋ। ਐਕਸਰ ਸਾਈਜ਼ ਦੇ ਕੁਝ ਘੰਟਿਆਂ ਬਾਅਦ ਵੀ ਪਨੀਰ ਦਾ ਸੇਵਨ ਫਾਇਦੇਮੰਦ ਹੁੰਦਾ ਹੈ। ਇਸ ਤੋਂ ਇਲਾਵਾ ਰਾਤ ਨੂੰ ਸੌਂਣ ਤੋਂ 1 ਘੰਟਾ ਪਹਿਲਾਂ ਵੀ ਪਨੀਰ ਦਾ ਸੇਵਨ ਕਰੋ ਕਿਉਂਕਿ ਸੌਂਦੇ ਸਮੇਂ ਸਰੀਰ ਨੂੰ ਖਾਣਾ ਡਾਈਜੈਸਟ ਕਰਨ ਲਈ ਪ੍ਰੋਟੀਨ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੁੰਦੀ ਹੈ ਅਤੇ ਇਸ ਨਾਲ ਭਰਪੂਰ ਮਾਤਰਾ ’ਚ ਪ੍ਰੋਟੀਨ ਹੁੰਦਾ ਹੈ। ਮਾਨਸਿਕ ਤਣਾਅ – ਦਿਨਭਰ ਕੰਮ ਕਰਨ ਦੇ ਬਾਅਦ ਤਣਾਅ ਅਤੇ ਥਕਾਵਟ ਹੋਣਾ ਤਾਂ ਆਮ ਹੈ ਪਰ 1 ਬਾਊਲ ਕੱਚਾ ਪਨੀਰ ਖਾਣ ਨਾਲ ਤੁਹਾਡੀ ਸਾਰੀ ਥਕਾਵਟ ਦੂਰ ਹੋ ਜਾਂਦੀ ਹੈ। ਇਸ ਲਈ ਜਦੋਂ ਵੀ ਤੁਹਾਨੂੰ ਤਣਾਅ ਜਾਂ ਥਕਾਵਟ ਮਹਿਸੂਸ ਹੋਵੇ ਤਾਂ ਕੱਚੇ ਪਨੀਰ ਦਾ ਸੇਵਨ ਕਰੋ। ਫਾਈਬਰ ਨਾਲ ਭਰਪੂਰ – ਫਾਈਬਰ ਦੀ ਕਮੀ ਹੋਣ ’ਤੇ ਤੁਹਾਨੂੰ ਕਮਜ਼ੋਰ ਇਮਿਊਨ ਸਿਸਟਮ, ਬਵਾਸੀਰ, ਕੋਲੈਸਟਰੋਲ ,ਕਬਜ਼ ਅਕੇ ਸ਼ੂਗਰ ਲੈਵਨ ਵਧਣ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜੇਕਰ ਤੁਹਾਨੂੰ ਵੀ ਫਾਈਬਰ ਦੀ ਕਮੀ ਹੈ ਤਾਂ ਰੋਜ਼ ਇਸ ਦਾ ਸੇਵਨ ਕਰੋ। ਦਿਨ ’ਚ ਘੱਟ ਤੋਂ ਘੱਟ 1 ਵਾਰ ਕੱਚਾ ਪਨੀਰ ਖਾਣ ਨਾਲ ਤੁਹਾਡੇ ਸਰੀਰ ’ਚ ਫਾਈਬਰ ਦੀ ਕਮੀ ਪੂਰੀ ਹੋ ਜਾਵੇਗੀ। ਮਜ਼ਬੂਤ ਪਾਚਨ ਕਿਰਿਆ – ਕੱਚਾ ਪਨੀਰ ਖਾਣ ਨਾਲ ਤੁਹਾਡਾ ਪਾਚਨ ਤੰਤਰ ਦਰੁਸਤ ਰਹਿੰਦਾ ਹੈ, ਜਿਸ ਨਾਲ ਤੁਸੀਂ ਪੇਟ ਨਾਲ ਜੁੜੀਆਂ ਸਮੱਸਿਆਵਾਂ ਤੋਂ ਬਚੇ ਰਹਿੰਦੇ ਹੋ। ਡਾਇਬਿਟੀਜ਼ ਮਰੀਜ਼ਾਂ ਲਈ – ਕੱਚੇ ਪਨੀਰ ’ਚ ਓਮੇਗਾ-3 ਫੈਟੀ ਐਸਿਡ ਪਾਇਆ ਜਾਂਦਾ ਹੈ ਜੋ ਕਿ ਡਾਇਬਿਟਿਕ ਪੇਸ਼ੇਂਟ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਰੋਜ਼ਾਨਾ ਇਸ ਦਾ ਸੇਵਨ ਕਰਨ ਨਾਲ ਤੁਹਾਡੀ ਸ਼ੂਗਰ ਕੰਟਰੋਲ ’ਚ ਰਹਿੰਦੀ ਹੈ। ਮਜ਼ਬੂਤ ਹੱਡੀਆਂ – ਕੱਚੇ ਪਨੀਰ ’ਚ ਕੈਲਸ਼ੀਅਮ ਅਤੇ ਫਾਸਫੋਰਸ ਹੁੰਦਾ ਹੈ। ਇਸ ਲਈ ਰੋਜ਼ਾਨਾ ਇਸ ਦਾ ਸੇਵਨ ਹੱਡੀਆਂ ਨੂੰ ਮਜ਼ਬੂਤ ਬਣਾਉਦਾ ਹੈ। ਇਸ ਦੇ ਨਾਲ ਹੀ ਇਸ ਨੂੰ ਖਾਣ ਨਾਲ ਜੋੜਾਂ ਦੇ ਦਰਦ ਤੋਂ ਵੀ ਆਰਾਮ ਮਿਲਦਾ ਹੈ। ਕੈਂਸਰ ਤੋਂ ਬਚਾਅ – ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਕੱਚੇ ਪਨੀਰ ਦਾ ਸੇਵਨ ਕੈਂਸਰ ਦੇ ਖਤਰੇ ਨੂੰ ਘੱਟ ਕਰਦਾ ਹੈ। ਰੋਜ਼ਾਨਾ ਕੱਚਾ ਪਨੀਰ ਖਾਣ ਨਾਲ ਸਰੀਰ ’ਚ ਕੈਂਸਰ ਸੈੱਲਸ ਦੀ ਗ੍ਰੋਥ ਰੁੱਕ ਜਾਂਦੀ ਹੈ, ਜਿਸ ਨਾਲ ਤੁਸੀਂ ਇਸ ਦੇ ਖਤਰੇ ਤੋਂ ਬਚੇ ਰਹਿੰਦੇ ਹੋ। ਮੋਟਾਪੇ ਤੋਂ ਛੁਟਕਾਰਾ – ਪ੍ਰੋਟੀਨ ਅਤੇ ਕੈਲਸ਼ੀਅਮ ਦੇ ਇਲਾਵਾ ਕੱਚੇ ਪਨੀਰ ’ਚ ਲੀਨੋਲਾਈਕ ਐਸਿਡ ਵੀ ਕਾਫੀ ਮਾਤਰਾ ’ਚ ਪਾਇਆ ਜਾਂਦਾ ਹੈ। ਇਸ ਨਾਲ ਸਰੀਰ ’ਚ ਫੈਟ ਬਰਨਿੰਗ ਪ੍ਰਾਸੈੱਸ ਤੇਜ਼ ਹੁੰਦਾ ਹੈ ਜਿਸ ਨਾਲ ਤੁਹਾਨੂੰ ਭਾਰ ਘਟਾਉਣ ’ਚ ਮਦਦ ਮਿਲਦੀ ਹੈ। ਇਸ ਲਈ ਆਪਣੀ ਡਾਈਟ ਪਲਾਨ ’ਚ ਕੱਚਾ ਪਨੀਰ ਜ਼ਰੂਰ ਸ਼ਾਮਲ ਕਰੋ।