
ਨਵੀਂ ਦਿੱਲੀ, 20 ਅਪ੍ਰੈਲ, ਹ.ਬ. : ਜਰਮਨੀ ਨੇ ਬੁੱਧਵਾਰ ਨੂੰ ਯੂਕਰੇਨ ਨੂੰ ਹਵਾਈ ਮਿਜ਼ਾਈਲ ਰੱਖਿਆ ਪ੍ਰਣਾਲੀ ਸੌਂਪ ਦਿੱਤੀ। ਜਿਸ ਨੂੰ ਯੂਕਰੇਨ ਵਿਚ ਤਾਇਨਾਤ ਕਰ ਦਿੱਤਾ ਗਿਆ ਹੈ। ਜਰਮਨੀ, ਅਮਰੀਕਾ ਅਤੇ ਨਾਟੋ ਦਾ ਇਹ ਕਦਮ ਰੂਸ-ਯੂਕਰੇਨ ਜੰਗ ਨੂੰ ਹੋਰ ਤੇਜ਼ ਕਰ ਸਕਦਾ ਹੈ। ਪਿਛਲੇ ਦਿਨੀਂ ਰੂਸ ਨੇ ਵੀ ਇਸ ਦਿਸ਼ਾ ਵਿੱਚ ਇਸ਼ਾਰਾ ਕੀਤਾ ਸੀ। ਦੂਜੇ ਪਾਸੇ ਯੂਕਰੇਨ ਦੇ ਰੱਖਿਆ ਮੰਤਰੀ ਨੇ ਜਰਮਨੀ, ਅਮਰੀਕਾ ਅਤੇ ਨਾਟੋ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਯੂਕਰੇਨ ਦਾ ਖੂਬਸੂਰਤ ਆਕਾਸ਼ ਹੁਣ ਪਹਿਲਾਂ ਨਾਲੋਂ ਜ਼ਿਆਦਾ ਸੁਰੱਖਿਅਤ ਹੋ ਜਾਵੇਗਾ। ਇਹ ਬਹੁਤ ਵਧੀਆ ਖ਼ਬਰ ਹੈ। ਅਮਰੀਕਾ ਨੇ ਸਾਡੇ ਨਾਲ ਕੀਤਾ ਵਾਅਦਾ ਪੂਰਾ ਕੀਤਾ ਹੈ। ਪੈਟ੍ਰਿਅਟ ਮਿਜ਼ਾਈਲ ਸਿਸਟਮ ਅਸਲ ਵਿੱਚ ਇੱਕ ਅਮਰੀਕੀ ਹਵਾਈ ਰੱਖਿਆ ਉਤਪਾਦ ਹੈ। ਜਰਮਨੀ ਨੇ ਇਸ ਨੂੰ ਅਮਰੀਕਾ ਤੋਂ ਖਰੀਦਿਆ ਸੀ ਅਤੇ ਹੁਣ ਇਸ ਨੇ ਯੂਕਰੇਨ ਨੂੰ ਇਕ ਯੂਨਿਟ ਸੌਂਪ ਦਿੱਤੀ ਹੈ। ਪੱਛਮੀ ਦੇਸ਼ਾਂ ਦਾ ਇਹ ਕਦਮ ਰੂਸ ਨੂੰ ਪਰੇਸ਼ਾਨ ਕਰਨਾ ਯਕੀਨੀ ਹੈ। ਹਾਲਾਂਕਿ, ਇਸ ਕੋਲ ਆਪਣੀ ਐਸ-400 ਮਿਜ਼ਾਈਲ ਰੱਖਿਆ ਪ੍ਰਣਾਲੀ ਹੈ। ਇਸ ਨੂੰ ਪੈਟ੍ਰਿਅਟ ਨਾਲੋਂ ਬਿਹਤਰ ਮੰਨਿਆ ਜਾਂਦਾ ਹੈ। ਜਰਮਨੀ ਨੇ ਜਨਵਰੀ ਵਿੱਚ ਵਾਅਦਾ ਕੀਤਾ ਸੀ ਕਿ ਉਹ ਅਮਰੀਕਾ ਨਾਲ ਗੱਲਬਾਤ ਤੋਂ ਬਾਅਦ ਯੂਕਰੇਨ ਨੂੰ ਇੱਕ ਪੈਟ੍ਰਿਅਟ ਯੂਨਿਟ ਦੇਵੇਗਾ।