Home ਇੰਮੀਗ੍ਰੇਸ਼ਨ ਦਿੱਲੀ ਤੋਂ ਟੋਰਾਂਟੋ ਉਡਾਣਾਂ ’ਚ ਕੈਨੇਡਾ ਪੁੱਜ ਰਹੇ ਨੇ ਕੋਰੋਨਾ ਪ”ੌਜ਼ਟਿਵ ਮਰੀਜ਼

ਦਿੱਲੀ ਤੋਂ ਟੋਰਾਂਟੋ ਉਡਾਣਾਂ ’ਚ ਕੈਨੇਡਾ ਪੁੱਜ ਰਹੇ ਨੇ ਕੋਰੋਨਾ ਪ”ੌਜ਼ਟਿਵ ਮਰੀਜ਼

0
ਦਿੱਲੀ ਤੋਂ ਟੋਰਾਂਟੋ ਉਡਾਣਾਂ ’ਚ ਕੈਨੇਡਾ ਪੁੱਜ ਰਹੇ ਨੇ ਕੋਰੋਨਾ ਪ”ੌਜ਼ਟਿਵ ਮਰੀਜ਼

ਟੋਰਾਂਟੋ, 21 ਮਾਰਚ (ਹਮਦਰਦ ਨਿਊਜ਼ ਸਰਵਿਸ) : ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਤੋਂ ਕੈਨੇਡਾ ਦੇ ਸ਼ਹਿਰ ਟੋਰਾਂਟੋ ’ਚ ਪੁੱਜ ਰਹੀਆਂ ਉਡਾਣਾਂ ’ਚ ਕੋਰੋਨਾ ਪੋਜ਼ਟਿਵ ਲੋਕਾਂ ਦੀ ਭਰਮਾਰ ਹੈ। ਭਾਰਤ ਤੋਂ ਉਡਾਣਾਂ ਰਾਹੀਂ ਕੋਰੋਨਾ ਪੋਜ਼ਟਿਵ ਯਾਤਰੀ ਕੈਨੇਡਾ ਪੁੱਜ ਰਹੇ ਹਨ। ਹੈਲਥ ਕੈਨੇਡਾ ਵੱਲੋਂ ਜਾਰੀ ਅੰਕੜਿਆਂ ਤੋਂ ਇਹ ਖੁਲਾਸਾ ਹੋਇਆ ਹੈ। 3 ਤੋਂ 9 ਮਾਰਚ ਦੀ ਮਿਆਦ ਇਹ ਦਰਸਾਉਂਦੀ ਹੈ ਕਿ ਲਗਭਗ ਸਾਰੀਆਂ ਹੀ ਦਿੱਲੀ ਤੋਂ ਟੋਰਾਂਟੋ ਉਡਾਣਾਂ ’ਚ ਕੋਰੋਨਾ ਪੋਜ਼ਟਿਵ ਯਾਤਰੀ ਸਵਾਰ ਸਨ। ਮੰਨਿਆ ਜਾ ਰਿਹਾ ਹੈ ਕਿ ਜਹਾਜ਼ ’ਚ ਬੈਠੇ ਕੌਮਾਂਤਰੀ ਯਾਤਰੀਆਂ ਵਿਚੋਂ ਹਰ ਇਕ ਤਿੰਨ ’ਚੋਂ ਇਕ ਕੋਰੋਨਾ ਪ੍ਰਭਾਵਿਤ ਯਾਤਰੀ ਸੀ। ਥ੍ਰੀਸੀਟਰ ਕਤਾਰ ਵਿਚੋਂ ਜੇ ਇਕ ਵਿਅਕਤੀ ਕੋਰੋਨਾ ਪੋਜ਼ਟਿਵ ਆਉਂਦਾ ਹੈ ਤਾਂ ਪੂਰੀ ਕਤਾਰ ਨੂੰ ਹੀ ਸੰਕਰਮਿਤ ਮੰਨਿਆ ਜਾਂਦਾ ਹੈ। ਚਾਰ ਮਾਰਚ ਤੋਂ 30 ਕੋਰੋਨਾ ਪ੍ਰਭਾਵਿਤ ਉਡਾਣਾਂ ਕੈਨੇਡਾ ਪੁੱਜੀਆਂ ਜਿਨ੍ਹਾਂ ਵਿਚ 9 ਵੈਨਕੂਵਰ ਅਤੇ 21 ਟੋਰਾਂਟੋ ਪੁੱਜੀਆਂ। ਇਨ੍ਹਾਂ ਸਾਰੀਆਂ ਉਡਾਣਾਂ ’ਚ ਕੋਰੋਨਾ ਪੋਜ਼ਟਿਵ ਮਰੀਜ਼ ਪਾਏ ਗਏ। ਟੋਰਾਂਟੋ ਪੁੱਜੀਆਂ 21 ਫਲਾਈਟਾਂ ਵਿਚੋਂ 14 ਫਲਾਈਟਾਂ ਵਿਚ ਲਗਭਗ 6 ਥ੍ਰੀਸੀਟਰ ਕਤਾਰਾਂ ਕੋਰੋਨਾ ਪ੍ਰਭਾਵਿਤ ਪਾਈਆਂ ਗਈਆਂ।