Home ਪੰਜਾਬ ਪਤਨੀ ਨੇ ਪੁੱਤਾਂ ਨਾਲ ਮਿਲ ਕੇ ਪਤੀ ਨੂੰ ਮੌਤ ਦੇ ਘਾਟ ਉਤਾਰਿਆ

ਪਤਨੀ ਨੇ ਪੁੱਤਾਂ ਨਾਲ ਮਿਲ ਕੇ ਪਤੀ ਨੂੰ ਮੌਤ ਦੇ ਘਾਟ ਉਤਾਰਿਆ

0
ਪਤਨੀ ਨੇ ਪੁੱਤਾਂ ਨਾਲ ਮਿਲ ਕੇ ਪਤੀ ਨੂੰ ਮੌਤ ਦੇ ਘਾਟ ਉਤਾਰਿਆ

       ਫਿਰੋਜ਼ਪੁਰ, 15 ਮਾਰਚ, ਹ.ਬ. : ਫਿਰੋਜ਼ਪੁਰ ਦੇ ਪਿੰਡ ਮਹੰਤਾ ਵਾਲਾ ਵਿਚ ਸ਼ੁੱਕਰਵਾਰ ਰਾਤ ਨੂੰ ਸੁਲੱਖਣ ਸਿੰਘ ਦੀ ਹੱਤਿਆ ਉਸ ਦੀ ਪਤਨੀ ਅਤੇ ਦੋਵੇਂ ਬੇਟਿਆਂ ਨੇ ਕੀਤੀ ਸੀ। ਇਹ ਖੁਲਾਸਾ ਮ੍ਰਿਤਕ ਦੇ ਭਰਾ ਦਰਸ਼ਨ ਸਿੰਘ ਨੇ ਪੁਲਿਸ ਦੇ ਕੋਲ ਕੀਤਾ ਹੈ। ਭਰਾ ‘ਤੇ ਤਲਵਾਰ ਨਾਲ ਹਮਲਾ ਕਰਦੇ ਹੋਏ ਦਰਸ਼ਨ ਨੇ ਦੇਖ ਲਿਆ ਸੀ, ਦੋਵੇਂ ਭਤੀਜੇ ਤਲਵਾਰ ਲੈ ਕੇ ਉਸ ਦੇ ਪਿੱਛੇ ਦੌੜੇ ਸੀ। ਇਸ ਦੌਰਾਨ ਉਹ ਜਾਨ ਬਚਾ ਕੇ ਪਿੰਡ ਤੋਂ ਬਾਹਰ ਚਲਾ ਗਿਆ ਸੀ। ਥਾਣਾ ਗੁਰੂ ਹਰਸਹਾਏ ਪੁਲਿਸ ਨੇ ੱਿਮਤਕ ਦੇ ਭਰਾ ਦੇ ਬਿਆਨ ‘ਤੇ ਮੁਲ਼ਜਮ ਪਤਨੀ ਅਤੇ ਦੋਵੇਂ ਬੇਟਿਆਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੂੰ ਦਿੱਤੇ ਬਿਆਨ ਵਿਚ ਦਰਸ਼ਨ ਨੇ ਕਿਹਾ ਕਿ ਉਸ ਦੀ ਭਾਬੀ ਅਮਰਜੀਤ ਕੌਰ ਅਤੇ ਭਰਾ ਸੁਲੱਖਣ ਸਿੰਘ ਦੇ ਵਿਚ ਅਕਸਰ ਝਗੜਾ ਹੁੰਦਾ ਸੀ।

ਸ਼ੁੱਕਰਵਾਰ ਦੀ ਰਾਤ ਨੂੰ ਉਹ ਅਪਣੇ ਭਰਾ ਸੁਲੱਖਣ ਦੇ ਘਰ ਝਗੜੇ ਦੀ ਆਵਾਜ਼ ਸੁਣ ਕੇ ਉਥੋਂ ਚਲਾ ਗਿਆ। ਉਸ ਨੇ ਦੇਖਿਆ ਕਿ ਭਤੀਜੇ ਪੱਪੂ ਸਿੰਘ ਨੇ ਤਲਵਾਰ ਅਤੇ ਦੂਜੇ ਭਤੀਜੇ ਬੱਬੂ ਨੇ ਲਾਠੀ ਫੜੀ ਹੋਈ ਸੀ। ਅਮਰਜੀਤ ਕੌਰ ਉਥੇ ਖੜ੍ਹੀ ਸੁਲੱਖਣ ਨੂੰ ਗਾਲ੍ਹਾਂ ਕੱਢ ਰਹੀ ਸੀ। ਉਸ ਸਮੇਂ ਪੱਪੂ ਨੇ ਸੁਲਖਣ ‘ਤੇ ਤਲਵਾਰ ਨਾਲ ਹਮਲਾ ਕੀਤਾ।
ਮੁਲਜ਼ਮਾਂ ਨੇ ਅਫਵਾਹ ਫੈਲਾ ਦਿੱਤੀ ਕਿ ਕੋਈ ਸੁਲੱਖਣ ਨੂੰ ਮਾਰ ਗਿਆ। ਮੁਲਜ਼ਮ ਸਸਕਾਰ ਕਰਨ ਦੀ ਤਿਆਰੀ ਕਰ ਰਹੇ ਸੀ। ਬਕੌਲ ਦਰਸ਼ਨ ਘਰ ਵਿਚ ਪਹੁੰਚੇ ਰਿਸ਼ਤੇਦਾਰਾਂ ਨੂੰ ਦੇਖ ਉਹ ਉਥੇ ਪੁੱਜਿਆ ਅਤੇ ਅਪਣੀ ਮਾਂ ਨੂੰ ਪੂਰੀ ਵਾਰਦਾਤ ਦੀ ਜਾਣਕਾਰੀ ਦਿੱਤੀ। ਰਿਸ਼ਤੇਦਾਰਾਂ ਨੇ ਸੁਲੱਖਣ ਦਾ ਸਸਕਾਰ ਰੁਕਵਾ ਦਿੱਤਾ। ਪੁਲਿਸ ਨੂੰ ਆਉਂਦੇ ਦੇਖ ਮੁਲਜ਼ਮ ਭੱਜ ਗਏ। ਸਬ ਇੰਸਪੈਕਟਰ ਜਸਵਰਿੰਦਰ ਸਿੰਘ ਮੁਤਾਬਕ ਦਰਸ਼ਨ ਦੇ ਬਿਆਨ ‘ਤੇ ਮੁਲ਼ਜਮ ਪਤਨੀ ਅਮਰਜੀਤ ਕੌਰ, ਮ੍ਰਿਤਕ ਦੇ ਦੋਵੇਂ ਬੇਟੇ ਪੱਪੂ ਅਤੇ ਬੱਬੂ ਖ਼ਿਲਾਫ਼ ਮਾਮਲਾ ਦਰ ਕਰ ਲਿਆ ਗਿਆ ਹੈ। ਮੁਲਜ਼ਮਾਂ ਨੂੰ ਕਾਬੂ ਕਰਨ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ।