Home ਭਾਰਤ ਪੰਜਾਬ ਦੇ ਕਿਸਾਨਾਂ ਨਾਲ ਐਫ਼.ਸੀ.ਆਈ. ਦੀ ਧੱਕੇਸ਼ਾਹੀ ਦਾ ਮਸਲਾ ਸੰਸਦ ‘ਚ ਗੂੰਜਿਆ

ਪੰਜਾਬ ਦੇ ਕਿਸਾਨਾਂ ਨਾਲ ਐਫ਼.ਸੀ.ਆਈ. ਦੀ ਧੱਕੇਸ਼ਾਹੀ ਦਾ ਮਸਲਾ ਸੰਸਦ ‘ਚ ਗੂੰਜਿਆ

0

ਨਵੀਂ ਦਿੱਲੀ, 15 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਪੰਜਾਬ ‘ਚੋਂ ਫ਼ਸਲਾਂ ਦੀ ਖ਼ਰੀਦ ਲਈ ਐਫ਼.ਸੀ.ਆਈ. ਵੱਲੋਂ ਸ਼ਰਤਾਂ ਸਖ਼ਤ ਕਰਨ ਦਾ ਮਾਮਲਾ ਅੱਜ ਸੰਸਦ ਵਿਚ ਗੂੰਜਿਆ ਜਦੋਂ ਕਾਂਗਰਸ ਦੇ ਪ੍ਰਤਾਪ ਸਿੰਘ ਬਾਜਵਾ ਨੇ ਸਵਾਲ ਉਠਾਇਆ ਕਿ ਕਣਕ ਦੀ ਵਾਢੀ ਸ਼ੁਰੂ ਹੋਣ ਵਿਚ ਕੁਝ ਹਫ਼ਤੇ ਬਾਕੀ ਹਨ ਅਤੇ ਅਜਿਹੇ ਵਿਚ ਕਿਸਾਨ ਨਵੀਆਂ ਸ਼ਰਤਾਂ ਦੀ ਪਾਲਣਾ ਕਿਵੇਂ ਕਰਨਗੇ? ਦੂਜੇ ਪਾਸੇ ਲੁਧਿਆਣਾ ਤੋਂ ਕਾਂਗਰਸ ਦੇ ਐਮ.ਪੀ. ਰਵਨੀਤ ਬਿੱਟੂ ਅਤੇ ਕੇਂਦਰੀ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਦਰਮਿਆਨ ਤਲਖੀ ਵੀ ਦੇਖਣ ਨੂੰ ਮਿਲੀ। ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬੀ ਵਿਚ ਮਸਲਾ ਉਠਾਉਂਦਿਆਂ ਕਿਹਾ ਕਿ ਸਵਾਲ ਕੀਤਾ ਕਿ ਕੀ ਗਲੋਬਲ ਵਾਰਮਿੰਗ ਵਾਸਤੇ ਕਿਸਾਨ ਜ਼ਿੰਮੇਵਾਰ ਹਨ। ਰਵਨੀਤ ਸਿੰਘ ਬਿੱਟੂ ਵੱਲੋਂ ਪ੍ਰਵਾਸੀ ਮਜ਼ਦੂਰਾਂ ਦੁਆਰਾ ਐਲ.ਆਈ.ਸੀ. ਦੀਆਂ ਕਿਸ਼ਤਾਂ ਭਰਨ ਤੋਂ ਅਸਮਰੱਥ ਹੋਣ ਮਸਲਾ ਉਠਾਉਂਦਿਆਂ ਸਵਾਲ ਕੀਤਾ ਕਿ ਐਲ.ਆਈ.ਸੀ. ਨੂੰ ਪ੍ਰਧਾਨ ਮੰਤਰੀ ਕੇਅਰ ਫ਼ੰਡ ਵਿਚ ਦਾਨ ਦੇਣ ਲਈ ਮਜਬੂਰ ਕਿਉਂ ਕੀਤਾ ਜਾ ਰਿਹਾ ਹੈ। ਇਸ ਦੇ ਜਵਾਬ ਵਿਚ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਸਰਕਾਰ ਵੱਲੋਂ ਰਾਸ਼ਨ ਸਣੇ ਹੋਰ ਭਲਾਈ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ ਅਤੇ ਰੁਜ਼ਗਾਰ ਗਰੰਟੀ ਯੋਜਨਾ ਅਧੀਨ ਕੰਮ ਕਰਨ ਵਾਲੇ ਵੀ ਪ੍ਰਧਾਨ ਮੰਤਰੀ ਫ਼ੰਡ ਵਿਚ ਯੋਗਦਾਨ ਪਾ ਰਹੇ ਹਨ। ਅਨੁਰਾਗ ਠਾਕੁਰ ਨੇ ਕਾਂਗਰਸ ‘ਤੇ ਮੋੜਵਾਂ ਵਾਰ ਕਰਦਿਆਂ ਕਿਹਾ ਕਿ ਇਕ ਅਜਿਹਾ ਪਰਵਾਰ ਵੀ ਹੈ ਜੋ ਸਿਰਫ਼ ਰਾਜੀਵ ਗਾਂਧੀ ਫ਼ਾਊਂਡੇਸ਼ਨ ਲਈ ਫ਼ੰਡ ਇਕੱਠੇ ਕਰਦਾ ਅਤੇ ਵਿਦੇਸ਼ਾਂ ਤੋਂ ਆਇਆ ਪੈਸਾ ਵੀ ਪ੍ਰਵਾਨ ਕੀਤਾ ਜਾਂਦਾ ਹੈ। ਵਿੱਤ ਰਾਜ ਮੰਤਰੀ ਦੀ ਟਿੱਪਣੀ ਦੌਰਾਨ ਰਾਹੁਲ ਗਾਂਧੀ ਸਦਨ ਵਿਚ ਮੌਜੂਦ ਸਨ ਅਤੇ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਅਨੁਰਾਗ ਠਾਕੁਰ ਦੀ ਟਿੱਪਣੀ ‘ਤੇ ਇਤਰਾਜ਼ ਜ਼ਾਹਰ ਕੀਤਾ।