Home ਪੰਜਾਬ ਫਿਲੌਰ : ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ

ਫਿਲੌਰ : ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ

0
ਫਿਲੌਰ : ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ

ਫਿਲੌਰ, 15 ਮਾਰਚ, ਹ.ਬ. : ਜਗਤਪੁਰਾ ਪਿੰਡ ਵਿਚ ਨਸ਼ੇ ਦੀ ਓਵਰਡੋਜ਼ ਕਾਰਨ 17 ਸਾਲ ਦੇ ਨਾਬਾਲਿਗ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪਿੰਡ ਵਿਚ ਰਹਿਣ ਵਾਲੇ ਮਨੀ ਦੇ ਰੂਪ ਵਿਚ ਹੋਈ ਹੈ। ਉਸ ਦੇ ਦੋਸਤਾਂ ਅਤੇ ਘਰ ਵਾਲਿਆਂ ਨੇ ਦੱਸਿਆ ਕਿ ਮਨੀ ਦੋ ਮਹੀਨੇ ਤੋਂ ਚਿੱਟਾ ਛੱਡਣ ਦੀ ਕੋਸ਼ਿਸ਼ ਕਰ ਰਿਹਾ ਸੀ। ਸ਼ਾਮ ਦੇ ਸਮੇਂ ਮਨੀ ਨੇ ਪਿੰਡ ਵਿਚ ਹੀ ਚਿੱਟਾ ਪੀ ਲਿਆ ਅਤੇ ਬਰਦਾਸ਼ਤ ਤੋਂ ਬਾਹਰ ਹੋਣ ‘ਤੇ ਉਹ ਘਰ ਚਲਾ ਗਿਆ। ਰਾਤ ਸਾਢੇ ਦਸ ਵਜੇ ਉਹ ਵਾਸ਼ਰੂਮ ਗਿਆ ਤਾਂ ਉਥੇ ਡਿੱਗ ਗਿਆ। ਉਸ ਦੇ ਸਿਰ ਵਿਚ ਸੱਟ ਲੱਗੀ ਅਤੇ ਮੂੰਹ ਤੋਂ ਝੱਗ ਨਿਕਲਣ ਲੱਗੀ। ਉਸ ਨੂੰ ਘਰ ਵਾਲਿਆਂ ਨੇ ਹਸਪਤਾਲ ਦਾਖਲ ਕਰਾਇਆ, ਉਸ ਦੇ ਸਰੀਰ ਦਾ ਰੰਗ ਨੀਲਾ ਪੈ ਚੁੱਕਾ ਸੀ। ਕੁਝ ਦੇਰ ਬਾਅਦ ਉਸ ਨੇ ਦਮ ਤੋੜ ਦਿੱਤਾ। ਮਨੀ ਦੀ ਮੌਤ ਤੋਂ ਬਾਅਦ ਮਾਂ ਅਤੇ ਦਾਦੀ ਦਾ ਰੋਅ ਰੋਅ ਕੇ ਬੁਰਾ ਹਾਲ ਹੈ। ਇਸ ਸਾਲ ਪਹਿਲਾਂ ਉਸ ਦੇ ਪਿਤਾ ਬਿੱਲਾ ਦੀ ਮੌਤ ਹੋਈ ਸੀ। ਉਨ੍ਹਾਂ ਨੇ ਪੁਲਿਸ ਕੋਲ ਨਸ਼ਾ ਕਾਰੋਬਾਰੀਆਂ ਦੇ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ।