Home ਤਾਜ਼ਾ ਖਬਰਾਂ ਬਲ਼ਦੀ ਭੱਠੀ ’ਚ ਸੁੱਟਿਆ ਸੁਪਰਵਾਇਜ਼ਰ, ਜ਼ਿੰਦਾ ਸੜਿਆ

ਬਲ਼ਦੀ ਭੱਠੀ ’ਚ ਸੁੱਟਿਆ ਸੁਪਰਵਾਇਜ਼ਰ, ਜ਼ਿੰਦਾ ਸੜਿਆ

0



ਮੋਹਾਲੀ ਦੇ ਲਾਲੜੂ ’ਚ ਰੌਂਗਟੇ ਖੜ੍ਹੇ ਕਰਨ ਵਾਲੀ ਵਾਰਦਾਤ
ਡੇਰਾਬੱਸੀ, 11 ਮਈ (ਮੇਜਰ ਅਲੀ) :
ਪੈਸਿਆਂ ਦੇ ਲੈਣ-ਦੇਣ ਤੇ ਗਾਲੀ-ਗਲੋਚ ਤੋਂ ਤੰਗ ਦੋ ਵਿਅਕਤੀਆਂ ਨੇ ਇੱਕ ਸੁਪਰਵਾਇਜ਼ਰ ਨੂੰ ਇੰਨੀ ਦਰਦਨਾਕ ਮੌਤ ਦਿੱਤੀ, ਜਿਸ ਨੂੰ ਸੁਣ ਕੇ ਹਰ ਕਿਸੇ ਦੇ ਰੌਂਗਟੇ ਖੜ੍ਹੇ ਹੋ ਜਾਣਗੇ। ਜੀ ਹਾਂ, ਮੋਹਾਲੀ ਜ਼ਿਲ੍ਹੇ ਦੇ ਲਾਲੜੂ ਸ਼ਹਿਰ ਵਿੱਚ ਵਾਪਰੀ ਇਸ ਘਟਨਾ ਦੌਰਾਨ ਦੋ ਵਿਅਕਤੀਆਂ ਨੇ ਗੁੱਸੇ ਵਿੱਚ ਇੱਕ ਸੁਪਰਵਾਇਜ਼ਰ ਨੂੰ 12 ਫੁੱਟ ਡੂੰਘੀ ਬਲ਼ਦੀ ਭੱਠੀ ਵਿੱਚ ਸੁੱਟ ਦਿੱਤਾ, ਜਿਸ ਕਾਰਨ ਤੜਪ-ਤੜਪ ਕੇ ਉਸ ਦੀ ਜਾਨ ਚਲੀ ਗਈ। ਕਈ ਵਾਰ ਗੁੱਸੇ ਵਿੱਚ ਵਿਅਕਤੀ ਇੰਨਾ ਖੌਫ਼ਨਾਕ ਕਦਮ ਚੁੱਕ ਦਿੰਦੇ ਨੇ ਕਿ ਬਾਅਦ ਵਿੱਚ ਉਨ੍ਹਾਂ ਨੂੰ ਪਛਤਾਉਣਾ ਪੈਂਦਾ ਹੈ। ਮੋਹਾਲੀ ਦੇ ਲਾਲੜੂ ਸ਼ਹਿਰ ਅਧੀਨ ਪੈਂਦੇ ਪਿੰਡ ਮਲਕਪੁਰ ਦੇ ਪੰਜਾਬ ਭੱਠੇ ’ਤੇ ਇਹ ਸਾਰੀ ਵਾਰਦਾਤ ਹੋਈ।