Home ਤਾਜ਼ਾ ਖਬਰਾਂ ਮਾਣਹਾਨੀ ਕੇਸ : ਮੁੰਬਈ ਕੋਰਟ ਨੇ ਆਲੀਆ ਭੱਟ ਤੇ ਸੰਜੇ ਲੀਲਾ ਭੰਸਾਲੀ ਨੂੰ ਕੀਤਾ ਤਲਬ

ਮਾਣਹਾਨੀ ਕੇਸ : ਮੁੰਬਈ ਕੋਰਟ ਨੇ ਆਲੀਆ ਭੱਟ ਤੇ ਸੰਜੇ ਲੀਲਾ ਭੰਸਾਲੀ ਨੂੰ ਕੀਤਾ ਤਲਬ

0
ਮਾਣਹਾਨੀ ਕੇਸ : ਮੁੰਬਈ ਕੋਰਟ ਨੇ ਆਲੀਆ ਭੱਟ ਤੇ ਸੰਜੇ ਲੀਲਾ ਭੰਸਾਲੀ ਨੂੰ ਕੀਤਾ ਤਲਬ

ਨਵੀਂ ਦਿੱਲੀ, 25 ਮਾਰਚ (ਹਮਦਰਦ ਨਿਊਜ਼ ਸਰਵਿਸ) : ਸੰਜੇ ਲੀਲਾ ਭੰਸਾਲੀ ਦੀ ਫਿਲਮ ‘ਗੰਗੂਬਾਈ ਕਾਠਿਆਵਾੜੀ’ ਨੂੰ ਲੈ ਕੇ ਵਿਵਾਦ ਰੁਕਦਾ ਨਜ਼ਰ ਨਹੀਂ ਆ ਰਿਹਾ ਹੈ। ਟੀਜ਼ਰ ਆਉਣ ਬਾਅਦ ਵੱਖ-ਵੱਖ ਕਾਰਨਾਂ ਕਰਕੇ ਫਿਲਮ ਕਿਸੇ ਨਾ ਕਿਸੇ ਵਿਵਾਦ ਵਿੱਚ ਘਿਰਦੀ ਜਾ ਰਹੀ ਹੈ। ਹੁਣ ਇੱਕ ਮਾਣਹਾਨੀ ਮਾਮਲੇ ਵਿੱਚ ਮੁੰਬਈ ਦੀ ਕੋਰਟ ਨੇ ਆਲੀਆ ਭੱਟ, ਸੰਜੇ ਲੀਲਾ ਭੰਸਾਲੀ ਅਤੇ ਫਿਲਮ ਦੇ ਲੇਖਕ ਨੂੰ ਤਲਬ ਕੀਤਾ ਹੈ।
ਗੰਗੂਬਾਈ ਕਾਠਿਆਵਾੜੀ ਐਸ ਹੁਸੈਨ ਜ਼ੈਦੀ ਦੀ ਕਿਤਾਬ ਮਾਫ਼ੀਆ ਕਵੀਨਜ਼ ਆਫ਼ ਮੁੰਬਈ ਦੇ ਇੱਕ ਚੈਪਟਰ ’ਤੇ ਆਧਾਰਤ ਫਿਲਮ ਹੈ, ਜਿਸ ਵਿੱਚ ਮੁੰਬਈ ਦੇ ਕਮਾਠੀਪੁਰਾ ਇਲਾਕੇ ਵਿੱਚ ਕੋਠੇ ਦੀ ਸੰਚਾਲਿਕਾ ਗੰਗੂਬਾਈ ਦੇ ਦਬਦਬੇ ’ਤੇ ਕਹਾਣੀ ਕਹੀ ਗਈ ਹੈ, ਜੋ 60 ਦੇ ਦਹਾਕੇ ਤੋਂ ਸਥਾਪਤ ਹੈ।
ਫਿਲਮ ਨੂੰ ਲੈ ਕੇ ਗੰਗੂਬਾਈ ਦਾ ਬੇਟਾ ਹੋਣ ਦਾ ਦਾਅਵਾ ਕਰਨ ਵਾਲੇ ਬਾਬੂ ਰਾਵਜੀ ਸ਼ਾਹ ਨੇ ਮਝਗਾਂਵ ਕੋਰਟ ਵਿੱਚ ਮਾਣਹਾਨੀ ਦਾ ਕੇਸ ਦਾਇਰ ਕੀਤਾ ਹੈ, ਜਿਸ ਵਿੱਚ ਕੋਰਟ ਨੇ ਸੰਜੇ ਲੀਲਾ ਭੰਸਾਲੀ, ਆਲੀਆ ਭੱਟ ਅਤੇ ਲੇਖਕ ਨੂੰ 21 ਮਈ ਨੂੰ ਤਲਬ ਕੀਤਾ ਹੈ।
ਇਸ ਤੋਂ ਪਹਿਲਾਂ ਸ਼ਾਹ ਨੇ ਮੁੰਬਈ ਦੀ ਸਿਵਲ ਕੋਰਟ ਵਿੱਚ ਫਿਲਮ ਦੇ ਟੇ੍ਰਲਰ ’ਤੇ ਰੋਕ ਲਾਉਣ ਦੀ ਮੰਗ ਕਰਦੇ ਹੋਏ ਕੇਸ ਕੀਤਾ ਸੀ, ਜਿਸ ਨੂੰ ਅਦਾਲਤ ਨੇ ਅਸਵੀਕਾਰ ਕਰ ਦਿੱਤਾ ਸੀ। ਗੰਗੂਬਾਈ ਕਾਠਿਆਵਾੜੀ 30 ਜੁਲਾਈ ਨੂੰ ਰਿਲੀਜ਼ ਹੋਣ ਵਾਲੀ ਹੈ। ਫਿਲਮ ਵਿੱਚ ਅਜੇ ਦੇਵਗਨ ਵੀ ਇੱਕ ਅਹਿਮ ਕਿਰਦਾਰ ਵਿੱਚ ਦਿਖਾਈ ਦੇਣਗੇ।
ਫਿਲਮ ਦਾ ਟੀਜ਼ਰ ਫਰਵਰੀ ਵਿੱਚ ਰਿਲੀਜ਼ ਕੀਤਾ ਜਾ ਚੁੱਕਾ ਹੈ, ਜਿਸ ਵਿੱਚ ਗੰਗੂਬਾਈ ਦੇ ਕਿਰਦਾਰ ਵਿੱਚ ਆਲੀਆ ਭੱਟ ਦੇ ਅੰਦਾਜ਼ ਅਤੇ ਅਦਾਕਾਰੀ ਨੂੰ ਕਾਫ਼ੀ ਸਰਾਹਿਆ ਗਿਆ ਸੀ। ਹਾਲਾਂਕਿ ਇਸ ਦੇ ਨਾਲ ਵਿਵਾਦ ਵੀ ਸ਼ੁਰੂ ਹੋ ਗਏ ਸਨ।
ਫਿਲਮ ਨੂੰ ਲੈ ਕੇ ਕਮਾਠੀਪੁਰਾ ਦੇ ਵਾਸੀਆਂ ਨੇ ਇਤਰਾਜ਼ ਜਤਾਇਆ ਸੀ। ਉੱਥੇ ਹੀ ਮਹਾਰਾਸ਼ਟਰ ਦੇ ਕਾਂਗਰਸੀ ਵਿਧਾਇਕ ਅਮੀਨ ਪਟੇਲ ਨੈ ਫਿਲਮ ਦੇ ਟਾਈਟਲ ਨੂੰ ਬਦਲਣ ਦੀ ਮੰਗ ਕੀਤੀ ਸੀ। ਉਨ੍ਹਾਂ ਦਾ ਦੋਸ਼ ਹੈ ਕਿ ਇਸ ਨਾਲ ਕਾਠਿਆਵਾੜ ਸ਼ਹਿਰ ਦਾ ਨਾਮ ਖਰਾਬ ਹੋ ਰਿਹਾ ਹੈ।