ਲੰਡਨ, 15 ਮਾਰਚ, ਹ.ਬ. : ਬ੍ਰਿਟੇਨ ਦੇ ਪ੍ਰਿੰਸ ਹੈਰੀ ਦੀ ਪਤਨੀ ਮੇਗਨ ਮਰਕੇਲ ‘ਤੇ ਬਰਕਿੰਘਮ ਪੈਲੇ ਦੇ ਕਰਮਚਾਰੀਆਂ ਨੂੰ ਪ੍ਰੇਸ਼ਾਨ ਕਰਨ ਦਾ ਦੋਸ਼ ਹੈ। ਇਨ੍ਹਾਂ ਦੋਸ਼ਾਂ ਦੀ ਜਾਂਚ ਕਿਸੇ ਬਾਹਰੀ ਲਾਅ ਫਰਮ ਤੋਂ ਕਰਾਈ ਜਾ ਸਕਦੀ ਹੈ। ਬ੍ਰਿਟਿਸ਼ ਮੀਡੀਆ ਵਿਚ ਇਸ ਗੱਲ ਦਾ ਦਾਅਵਾ ਕੀਤਾ ਹੈ। ਇਸ ਮਹੀਨੇ ਦੇ ਸ਼ੁਰੂ ਵਿਚ ਪੈਲੇਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ। ਮੇਗਨ ਦੇ ਖ਼ਿਲਾਫ਼ ਇਹ ਸ਼ਿਕਾਇਤ ਅਕਤੂਬਰ 2018 ਦੀ ਹੈ। ਤਦ ਉਨ੍ਹਾਂ ਦੇ ਇੱਕ ਕਰਮਚਾਰੀ ਨੇ ਈਮੇਲ ਦੇ ਜ਼ਰੀਏ ਸ਼ਿਕਾਇਤ ਦਿੱਤੀ ਸੀ। ਇਹ ਈਮੇਲ ਐਚਆਰ ਡਿਪਾਰਟਮੈਂਟ ਨੂੰ ਭੇਜ ਦਿੱਤਾ ਗਿਆ ਸੀ, ਲੇਕਿਨ ਸ਼ਿਕਾਇਤ ‘ਤੇ ਅੱਗੇ ਕੋਈ ਕਾਰਵਾਈ ਨਹੀਂ ਹੋਈ ਸੀ।
ਦ ਟਾਈਮਸ ਨੇ ਕਰਮਚਾਰੀ ਦਾ ਲੀਕ ਹੋਇਆ ਈਮੇਲ ਪਬਲਿਸ਼ ਕੀਤਾ ਸੀ। ਇਸ ਵਿਚ ਦੋਸ਼ ਲਾਇਆ ਗਿਆ ਸੀ ਕਿ ਸਾਬਕਾ ਅਮਰੀਕੀ ਐਕਟਰ ਮੇਗਨ ਨੇ ਦੋ ਨਿੱਜੀ ਸਹਾਇਕਾਂ ਨੂੰ ਮਹਿਲ ਛੱਡਣ ਦੇ ਲਈ ਮਜਬੂਰ ਕਰ ਦਿੱਤਾ। ਮੇਗਨ ਨੇ ਤੀਜੇ ਕਰਮਚਾਰੀ ਦੇ ਭਰੋਸੇ ਨੂੰ ਵੀ ਕਮਜ਼ੋਰ ਕਰਨ ਦਾ ਕੰਮ ਕੀਤਾ ਹੈ। ਹੁਣ ਦ ਸੰਡੇ ਟਾਈਮਸ ਦੀ ਖ਼ਬਰ ਅਨੁਸਾਰ ਇਹ ਫੈਸਲਾ ਲਿਆ ਗਿਆ ਹੈ ਕਿ ਨਿਰਪੱਖ ਜਾਂਚ ਦੇ ਲਈ ਮਾਮਲੇ ਨੂੰ ਕਿਸੇ ਲਾਅ ਫਰਮ ਨੂੰ ਸੌਂਪਿਆ ਜਾਵੇਗਾ। ਬਕਿੰਘਮ ਪੈਲੇਸ ਦੇ ਬੁਲਾਰੇ ਨੇ ਦੱਸਿਆ ਕਿ ਮੇਗਨ ਦੇ ਸਾਬਕਾ ਕਰਮਚਾਰੀ ਦੇ ਦੋਸ਼ਾਂ ਨਾਲ ਜੁੜੇ ਹਾਲਾਤਾਂ ਦੀ ਜਾਂਚ ਕਰਨ ਦੇ ਲਈ ਅਸੀਂ ਪ੍ਰਤੀਬੱਧ ਹਾਂ ਅਤੇ ਉਸ ਦਿਸ਼ਾ ਵਿਚ ਅੱਗੇ ਵਧ ਰਹੇ ਹਨ ਲੇਕਿਨ ਇਸ ‘ਤੇ ਜਨਤਕ ਤੌਰ ‘ਤੇ ਟਿੱਪਣੀ ਨਹੀਂ ਕਰ ਸਕਦੇ।