Home ਸਿਹਤ ਸਰਦੀਆਂ ’ਚ ਲਾਭਦਾਇਕ ਹੁੰਦੀ ਐ ਅਦਰਕ ਵਾਲੀ ਚਾਹ

ਸਰਦੀਆਂ ’ਚ ਲਾਭਦਾਇਕ ਹੁੰਦੀ ਐ ਅਦਰਕ ਵਾਲੀ ਚਾਹ

0
ਸਰਦੀਆਂ ’ਚ ਲਾਭਦਾਇਕ ਹੁੰਦੀ ਐ ਅਦਰਕ ਵਾਲੀ ਚਾਹ

ਸਰਦੀਆਂ ਸ਼ੁਰੂ ਹੁੰਦੇ ਹੀ ਲੋਕ ਅਦਰਕ ਵਾਲੀ ਚਾਹ ਪੀਣਾ ਸ਼ੁਰੂ ਕਰ ਦਿੰਦੇ ਹਨ। ਇਸ ਦੀ ਤਸੀਰ ਗਰਮ ਹੋਣ ਕਾਰਨ ਸਰਦੀਆਂ ’ਚ ਇਸ ਦੀ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ। ਇਸ ਮੌਸਮ ’ਚ ਅਦਰਕ ਖਾਣ ਜਾਂ ਇਸ ਦੀ ਚਾਹ ਪੀਣ ਨਾਲ ਸਰਦੀ-ਖਾਂਸੀ, ਜ਼ੁਕਾਮ, ਬਲਗਮ ਵਰਗੀਆਂ ਪ੍ਰੇਸ਼ਾਨੀਆਂ ਤੋਂ ਬਚਿਆ ਜਾ ਸਕਦਾ ਹੈ। ਨਾਲ ਹੀ ਇਸ ’ਚ ਮੌਜੂਦ ਐਂਟੀ-ਬੈਕਟੀਰੀਅਲ, ਪ੍ਰੋਟੀਨ, ਕਾਰਬੋਹਾਈਡ੍ਰੇਟ, ਆਇਰਨ, ਕੈਲਸ਼ੀਅਮ ਵਰਗੇ ਪੋਸ਼ਕ ਤੱਤ ਕੈਂਸਰ, ਮਾਈਗ੍ਰੇਨ ਅਤੇ ਦਿਲ ਦੇ ਰੋਗਾਂ ਤੋਂ ਵੀ ਬਚਾਅ ਕਰਦੇ ਹਨ। ਚਲੋ ਜਾਣਦੇ ਹਾਂ ਰੋਜ਼ਾਨਾ ਇਕ ਟੁੱਕੜਾ ਅਦਰਕ ਖਾਣ ਨਾਲ ਸਰੀਰ ਨੂੰ ਕੀ-ਕੀ ਫਾਇਦੇ ਹੁੰਦੇ ਹਨ। 1. ਪਾਚਨ ਤੰਤਰ ਨੂੰ ਕਰੇ ਮਜ਼ਬੂਤ – ਜੇਕਰ ਖਰਾਬ ਡਾਈਜੇਸ਼ਨ ਦੀ ਸਮੱਸਿਆ ਹੈ ਤਾਂ ਰੋਜ਼ਾਨਾ ਸਵੇਰੇ ਖਾਲੀ ਪੇਟ ਅਦਰਕ ਦਾ ਸੇਵਨ ਕਰੋ। ਇਸ ਨਾਲ ਪਾਚਨ ਤੰਤਰ ਮਜ਼ਬੂਤ ਹੋਵੇਗਾ ਅਤੇ ਕਬਜ਼, ਐਸੀਡਿਟੀ, ਗੈਸਟਿਕ ਅਤੇ ਪੇਟ ਫੁੱਲਣ ਵਰਗੀਆਂ ਸਮੱਸਿਆਵਾਂ ਠੀਕ ਹੋ ਜਾਣਗੀਆਂ। 2. ਦਿਲ ਨੂੰ ਰੱਖਦਾ ਹੈ ਸਿਹਤਮੰਦ – ਅਦਰਕ ਬਲੱਡ ਪ੍ਰੈਸ਼ਰ ਨੂੰ ਠੀਕ ਰੱਖਣ ਦੇ ਨਾਲ-ਨਾਲ ਖੂਨ ਨੂੰ ਜੰਮਣ ਤੋਂ ਵੀ ਰੋਕਦਾ ਹੈ। ਇਸ ਨਾਲ ਦਿਲ ਸਬੰਧੀ ਬੀਮਾਰੀਆਂ ਦਾ ਖਤਰਾ ਵੀ ਕਾਫੀ ਹੱਦ ਤਕ ਘੱਟ ਹੋ ਜਾਂਦਾ ਹੈ ਇਸ ਲਈ ਅਦਰਕ ਨੂੰ ਆਪਣੀ ਡਾਈਟ ’ਚ ਜ਼ਰੂਰ ਸ਼ਾਮਲ ਕਰੋ। 3. ਕੋਲੈਸਟਰੋਲ ਨੂੰ ਕਰੇ ਕੰਟਰੋਲ – ਅਦਰਕ ਦਾ ਸੇਵਨ ਕੋਲੈਸਟਰੋਲ ਨੂੰ ਵੀ ਕੰਟਰੋਲ ਕਰਦਾ ਹੈ। ਇਸ ਨਾਲ ਬਲੱਡ ਸਰਕੁਲੇਸ਼ਨ ਠੀਕ ਰਹਿੰਦਾ ਹੈ, ਜਿਸ ਨਾਲ ਖੂਨ ’ਚ ਕਲਾਟ ਨਹੀਂ ਬਣਦੇ ਅਤੇ ਕੋਲੈਸਟਰੋਲ ਦਾ ਖਤਰਾ ਕਾਫੀ ਹੱਦ ਤਕ ਘੱਟ ਹੋ ਜਾਂਦਾ ਹੈ। 4. ਮਾਈਗ੍ਰੇਨ ਦਾ ਇਲਾਜ – ਮਾਈਗ੍ਰੇਨ ਦੀ ਸਮੱਸਿਆ ਲਈ ਅਦਰਕ ਕਿਸੇ ਰਾਮਬਾਣ ਔਸ਼ਧੀ ਤੋਂ ਘੱਟ ਨਹੀਂ ਹੈ। ਰੋਜ਼ਾਨਾ ਇਸ ਦੀ ਚਾਹ ਪੀਣ ਨਾਲ ਮਾਈਗ੍ਰੇਨ ਅਟੈਕ ਦਾ ਖਤਰ ਘੱਟ ਹੁੰਦਾ ਹੈ। ਨਾਲ ਹੀ ਇਸ ਨਾਲ ਸਿਰਦਰਦ ਤੋਂ ਵੀ ਆਰਾਮ ਮਿਲਦਾ ਹੈ। 5. ਗਠੀਆ ਦੇ ਦਰਦ ਤੋਂ ਰਾਹਤ – ਅਦਰਕ ’ਚ ਐਂਟੀ-ਇੰਫਲੀਮੇਟਰੀ ਪ੍ਰਾਪਟੀਜ਼ ਹੁੰਦੀ ਹੈ ਜੋ ਜੋੜਾਂ ਦੇ ਦਰਦ ਨੂੰ ਖਤਮ ਕਰਨ ’ਚ ਸਹਾਈ ਹੈ। ਨਾਲ ਹੀ ਅਦਰਕ ਨੂੰ ਖਾਣ ਨਾਲ ਜਾਂ ਇਸ ਦਾ ਲੇਪ ਲਗਾਉਣ ਨਾਲ ਮਾਸਪੇਸ਼ੀਆਂ ਜਾਂ ਸਰੀਰ ਦੇ ਹੋਰ ਦਰਦਾਂ ਤੋਂ ਵੀ ਰਾਹਤ ਮਿਲਦੀ ਹੈ। 6. ਮਾਹਵਾਰੀ ’ਚ ਫਾਇਦੇਮੰਦ – ਕੁਝ ਔਰਤਾਂ ਨੂੰ ਮਾਹਵਾਰੀ ਦੌਰਾਨ ਬਹੁਤ ਦਰਦ ਹੁੰਦਾ ਹੈ। ਅਜਿਹੇ ’ਚ ਅਦਰਕ ਦੀ ਚਾਹ ਕਾਫੀ ਫਾਇਦਾ ਪਹੁੰਚਾਉਂਦੀ ਹੈ। ਦਿਨ ’ਚ 2 ਵਾਰ ਅਦਰਕ ਦੀ ਚਾਹ ਪੀਣ ਨਾਲ ਦਰਦ ਘੱਟ ਹੋ ਜਾਵੇਗਾ। 7. ਕੈਂਸਰ ਤੋਂ ਬਚਾਅ – ਅਦਰਕ ਦਾ ਸੇਵਨ ਸਰੀਰ ’ਚ ਕੈਂਸਰ ਸੈੱਲਸ ਨੂੰ ਵਧਣ ਤੋਂ ਪਹਿਲਾਂ ਹੀ ਖਤਮ ਕਰ ਦਿੰਦਾ ਹੈ, ਜਿਸ ਨਾਲ ਤੁਸੀਂ ਇਸ ਬੀਮਾਰੀ ਤੋਂ ਬਚੇ ਰਹਿੰਦੇ ਹੋ। ਇਕ ਸ਼ੋਧ ਮੁਤਾਬਕ ਐਂਟੀ-ਫੰਗਲ ਅਤੇ ਕੈਂਸਰ ਰੋਧੀ ਗੁਣ ਹੋਣ ਕਾਰਨ ਰੋਜ਼ਾਨਾ ਇਸ ਦਾ ਸੇਵਨ ਬ੍ਰੈਸਟ ਕੈਂਸਰ ਦੇ ਖਤਰੇ ਨੂੰ ਘੱਟ ਕਰਦਾ ਹੈ। 8. ਸਰਦੀ-ਜ਼ੁਕਾਮ ਅਤੇ ਫਲੂ – ਸਰਦੀਆਂ ਦੇ ਮੌਸਮ ’ਚ ਸਰਦੀ-ਜ਼ੁਕਾਮ, ਵਾਇਰਲ ਇਨਫੈਕਸ਼ਨ, ਬੁਖਾਰ ਅਤੇ ਫਲੂ ਵਰਗੀਆਂ ਛੋਟੀਆਂ-ਮੋਟੀਆਂ ਸਮੱਸਿਆਵਾਂ ਹੋਣਾ ਆਮ ਹੈ। ਇਸ ਤੋਂ ਬਚਣ ਲਈ ਨਿਯਮਿਤ ਰੂਪ ’ਚ ਅਦਰਕ ਦਾ ਸੇਵਨ ਕਰੋ। ਤੁਸੀਂ ਚਾਹੋ ਤਾਂ ਇਸ ਦੀ ਚਾਹ ਬਣਾ ਕੇ ਵੀ ਪੀ ਸਕਦੇ ਹੋ।