Home ਪੰਜਾਬ ਸਵਰਗਵਾਸੀ ਸਰਦਾਰ ਮੱਘਰ ਸਿੰਘ ਕੈੜਾ ਦੀ ਯਾਦ ਚ ਅੱਖਾਂ ਦਾ ਚੈਕਅੱਪ ਅਤੇ ਕਰੋਨਾ ਟੈਸਟ ਕੈਂਪ ਆਯੋਜਿਤ

ਸਵਰਗਵਾਸੀ ਸਰਦਾਰ ਮੱਘਰ ਸਿੰਘ ਕੈੜਾ ਦੀ ਯਾਦ ਚ ਅੱਖਾਂ ਦਾ ਚੈਕਅੱਪ ਅਤੇ ਕਰੋਨਾ ਟੈਸਟ ਕੈਂਪ ਆਯੋਜਿਤ

0
ਸਵਰਗਵਾਸੀ ਸਰਦਾਰ ਮੱਘਰ ਸਿੰਘ ਕੈੜਾ ਦੀ ਯਾਦ ਚ ਅੱਖਾਂ ਦਾ ਚੈਕਅੱਪ ਅਤੇ ਕਰੋਨਾ ਟੈਸਟ ਕੈਂਪ ਆਯੋਜਿਤ
ਲੁਧਿਆਣਾ 13 ਮਾਰਚ ( ਹਮਦਰਦ ਬਿਊਰੋ) ਲੁਧਿਆਣਾ ਭਲਾਈ ਮੰਚ ਵਲੋਂ ਲਾਇਨਜ ਕਲੱਬ ਲੁਧਿਆਣਾ ਵੈਜੀਟੇਰੀਅਨ ਅਤੇ ਸ਼ੰਕਰ ਆਈ ਸੈਂਟਰ ਦੇ ਭਰਪੂਰ ਸਹਿਯੋਗ ਸਦਕਾ ਅੱਜ ਇੱਥੇ ਸਵਰਗਵਾਸੀ ਸਰਦਾਰ ਮੱਘਰ ਸਿੰਘ ਦੀ ਯਾਦ ਚ ਅੱਖਾਂ ਦਾ ਚੈੱਕਅੱਪ ਕੈਂਪ ਅਤੇ ਕੋਰੋਨਾ ਟੈਸਟ ਕੈਂਪ ਦਾ ਆਯੋਜਨ ਗੁਰੂ ਰਵਿਦਾਸ ਧਰਮਸ਼ਾਲਾ ,ਬਸਤੀ ਅਬਦੁੱਲਾ, ਵਾਰਡ 47 ਵਿਖੇ ਕੀਤਾ ਗਿਆ।
ਪੰਜਾਬ ਕਾਂਗਰਸ ਸੇਵਾ ਦਲ ਦੇ ਪ੍ਰਧਾਨ ਨਿਰਮਲ ਸਿੰਘ ਕੈੜਾ ਕੌਂਸਲਰ ਪਤੀ ਅਤੇ ਲੁਧਿਆਣਾ ਭਲਾਈ ਮੰਚ ਦੇ ਪ੍ਰਧਾਨ ਕਿ੍ਰਸ਼ਨ ਗੋਪਾਲ ਰਾਜੂ ਨੇ ਕਿਹਾ ਕਿ ਸਵਰਗਵਾਸੀ ਸ ਮੱਘਰ ਸਿੰਘ ਕੈੜਾ ਦੀ ਯਾਦ ਚ ਇਸ ਕੈਂਪ ਦਾ ਆਯੋਜਨ ਕਰਨ ਦਾ ਮਕਸਦ ਕੇਵਲ ਮਾਨਵਤਾ ਦਾ ਭਲਾ ਕਰਨ ਦੀ ਕੋਸ਼ਿਸ਼ ਹੈ। ਰਾਜੂ ਤੇ ਨੇ ਦੱਸਿਆ ਕਿ ਇਸ ਕੈਂਪ ਦੇ ਦੌਰਾਨ ਜਿਨਾਂ ਮਰੀਜਾਂ ਨੂੰ ਚਿੱਟੇ ਮੋਤੀਏ ਦੇ ਆਪ੍ਰੇਸ਼ਨ ਕਰਵਾਉਣ ਦੀ ਡਾਕਟਰਾਂ ਵੱਲੋਂ ਵੱਲੋਂ ਸਲਾਹ ਦਿੱਤੀ ਗਈ ਹੈ। ਉਨਾਂ ਸਾਰਿਆਂ ਦੇ ਫ੍ਰੀ ਆਪ੍ਰੇਸ਼ਨ ਸੰਸਥਾ ਵਲੋਂ ਬਿਲਕੁਲ ਫ੍ਰੀ ਕਰਵਾਏ ਜਾਣਗੇ। ਅੱਖਾਂ ਦੇ ਚੈੱਕਅਪ ਕੈਂਪ ਦੌਰਾਨ ਡਾਕਟਰਾਂ ਦੀਆਂ ਟੀਮਾਂ ਨੇ ਅੱਖਾਂ ਦੇ ਰੋਗਾਂ ਤੋਂ ਪੀੜਤ ਮਰੀਜਾਂ ਦੀਆਂ ਅੱਖਾਂ ਦਾ ਚੈੱਕਅਪ ਕੀਤਾ ਅਤੇ ਚਿੱਟੇ ਮੋਤੀਏ ਦੇ ਰੋਗ ਤੋਂ ਪੀੜਤ ਮਰੀਜਾਂ ਨੂੰ ਅੱਖਾਂ ਦੇ ਆਪ੍ਰੇਸ਼ਨ ਕਰਵਾਉਣ ਦੀ ਸਲਾਹ ਦਿੱਤੀ । ਇਸ ਕੈਂਪ ਦੌਰਾਨ ਕਰੋਨਾ ਟੈਸਟ ਵੀ ਕੀਤੇ ਗਏ। ਵੱਡੀ ਗਿਣਤੀ ਲੋਕਾਂ ਨੇ ਇਸ ਕੈਂਪ ਚ ਆਪਣੀਆਂ ਅੱਖਾਂ ਦਾ ਚੈਕਅੱਪ ਅਤੇ ਕੋਰੋਨਾ ਟੈਸਟ ਕਰਵਾਇਆ। ਲੁਧਿਆਣਾ ਭਲਾਈ ਮੰਚ ਵੱਲੋਂ ਡਾਕਟਰਾਂ ਦੀ ਟੀਮਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਗਿਆ। ਇਸ ਮੌਕੇ ਤੇ ਸ਼ੀਸ਼ਪਾਲ , ਲਾਇਨ ਅਵਤਾਰ ਸਿੰਘ, ਲਾਇਨ ਪ੍ਰਮੋਦ ਚੋਪੜਾ, ਲਾਇਨ ਐੱਮ ਐੱਸ ਭਾਟੀਆ, ਲਾਇਨ ਮਨਜੀਤ ਸਿੰਘ ,ਲਾਇਨ ਕੇ ਐੱਸ ਅਰੋੜਾ ,ਲਾਇਨ ਸਰਬਜੀਤ ਸਿੰਘ, ਲਾਇਨ ਵਿਜੈ ਸ਼ਰਮਾ, ਇੰਦਰਜੀਤ ਚੋਪੜਾ, ਮੰਗਲਦਾਸ ਬਾਲੀ, ਅਮਰਜੀਤ ਸੀਕਰੀ ,ਤਿਲਕ ਰਾਜ ਸੋਨੂ, ਰਿੰਕੀ ਸੰਗਰ, ਰਾਜੀਵ ਗਾਗਟ, ਜੋਗਿੰਦਰਪਾਲ ,ਰਮੇਸ਼ ਮੇਸ਼ੀ, ਬੰਟੀ ਬੇਅੰਤ ਚੋਪੜਾ, ਓ ਪੀ ਕੌਸ਼ਲ ,ਹਰਭਜਨ ਸਿੰਘ, ਗੋਰਾ ਮਾਣਕਵਾਲ ਅਤੇ ਸੁਨੀਲ ਦੀਪ ਢਿੱਲੋਂ ਆਦਿ ਮੌਜੂਦ ਸਨ ।