Home ਤਾਜ਼ਾ ਖਬਰਾਂ ਐਮਾਜ਼ੋਨ ਅਤੇ ਫਲਿਪਕਾਰਟ ਵਿਚ ਪੈਸਾ ਲਗਵਾ ਕੇ ਕਰੋੜਾਂ ਦੀ ਠੱਗੀ ਮਾਰਨ ਵਾਲਾ ਪੰਜਾਬ ਪੁਲਿਸ ਵਲੋਂ ਕਾਬੂ

ਐਮਾਜ਼ੋਨ ਅਤੇ ਫਲਿਪਕਾਰਟ ਵਿਚ ਪੈਸਾ ਲਗਵਾ ਕੇ ਕਰੋੜਾਂ ਦੀ ਠੱਗੀ ਮਾਰਨ ਵਾਲਾ ਪੰਜਾਬ ਪੁਲਿਸ ਵਲੋਂ ਕਾਬੂ

0


ਮਸਕਟ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਮੁਲਜ਼ਮ
ਨਵੀਂ ਦਿੱਲੀ, 29 ਅਪ੍ਰੈਲ, ਹ.ਬ. : ਐਮਾਜ਼’ਨ ਅਤੇ ਫਲਿੱਪਕਾਰਟ ’ਚ ਪੈਸੇ ਲਗਵ ਕੇ ਕਰੋੜਾਂ ਦੀ ਠੱਗੀ ਮਾਰਨ ਦੇ ਮੁਲਜ਼ਮ ਜਸਬੀਰ ਸਿੰਘ ਨੂੰ ਪੰਜਾਬ ਪੁਲਸ ਦੀ ਆਰਥਿਕ ਅਪਰਾਧ ਸ਼ਾਖਾ ਨੇ ਵੀਰਵਾਰ ਰਾਤ ਦਿੱਲੀ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਮਸਕਟ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ। ਜਾਂਚ ਅਧਿਕਾਰੀ ਪ੍ਰਨੀਤ ਢਿੱਲੋਂ ਨੇ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਚਾਰ ਦਿਨਾਂ ਦੇ ਰਿਮਾਂਡ ’ਤੇ ਲਿਆ ਗਿਆ ਹੈ। ਪੁਲਸ ਅਨੁਸਾਰ ਸਨਸਿਟੀ, ਗਾਜ਼ੀਆਬਾਦ ਦੇ ਰਹਿਣ ਵਾਲੇ ਜਸਬੀਰ ਸਿੰਘ ਨੇ ਕਰੀਬ ਇੱਕ ਸਾਲ ਪਹਿਲਾਂ ਰਣਜੀਤ ਐਵੀਨਿਊ ਵਿੱਚ ਦਫ਼ਤਰ ਖੋਲ੍ਹਿਆ ਸੀ। ਮੁਲਜ਼ਮਾਂ ਨੇ ਪੈਸੇ ਵਧਾਉਣ ਦੇ ਬਹਾਨੇ ਲੋਕਾਂ ਨੂੰ ਫਸਾਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ (ਪੀੜਤਾਂ) ਨੂੰ ਦੱਸਿਆ ਕਿ ਜੇਕਰ ਉਹ ਫਲਿਪਕਾਰਟ ਅਤੇ ਐਮਾਜ਼ੋਨ ਵਰਗੀਆਂ ਕੰਪਨੀਆਂ ਵਿੱਚ ਆਪਣੀ ਪੂੰਜੀ ਨਿਵੇਸ਼ ਕਰਦੇ ਹਨ ਤਾਂ ਉਨ੍ਹਾਂ ਨੂੰ 10 ਤੋਂ 15 ਫੀਸਦੀ ਵਿਆਜ ਮਿਲੇਗਾ ਅਤੇ ਉਨ੍ਹਾਂ ਦਾ ਪੈਸਾ ਵੀ ਸੁਰੱਖਿਅਤ ਰਹੇਗਾ। ਹਰਪਾਲ ਸਿੰਘ ਨੇ 6.25 ਲੱਖ, ਅਜੀਤ ਸਿੰਘ ਨੇ 22 ਲੱਖ, ਅਜੀਤ ਸਿੰਘ (ਦੂਜੇ) ਨੇ 4 ਲੱਖ, ਅਜਮੇਰ ਸਿੰਘ ਨੇ 7 ਲੱਖ ਰੁਪਏ ਦਿੱਤੇ ਉਨ੍ਹਾਂ ਸਮੇਤ 30 ਲੋਕਾਂ ਨੇ ਆਪਣੇ ਬਿਆਨ ਦਰਜ ਕਰਵਾਏ ਸਨ। ਕਰੀਬ ਛੇ ਮਹੀਨੇ ਪਹਿਲਾਂ ਮੁਲਜ਼ਮ ਰਣਜੀਤ ਐਵੀਨਿਊ ਤੋਂ ਦਫ਼ਤਰ ਬੰਦ ਕਰਕੇ ਫਰਾਰ ਹੋ ਗਿਆ ਸੀ। ਲੋਕਾਂ ਨੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ। ਇਸ ਮਗਰੋਂ ਸਿਵਲ ਲਾਈਨ ਪੁਲਸ ਨੇ ਜਸਬੀਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਸੀ