Home ਸਿਹਤ ਕਿੱਲਾਂ ਤੋਂ ਛੁਟਕਾਰਾ ਪਾਉਣ ਦੇ ਅਸਰਦਾਰ ਘਰੇਲੂ ਨੁਸਖੇ

ਕਿੱਲਾਂ ਤੋਂ ਛੁਟਕਾਰਾ ਪਾਉਣ ਦੇ ਅਸਰਦਾਰ ਘਰੇਲੂ ਨੁਸਖੇ

0
ਕਿੱਲਾਂ ਤੋਂ ਛੁਟਕਾਰਾ ਪਾਉਣ ਦੇ ਅਸਰਦਾਰ ਘਰੇਲੂ ਨੁਸਖੇ

ਕਿੱਲਾਂ ਤੋਂ ਹਰ ਉਮਰ ਦਾ ਵਿਅਕਤੀ ਪ੍ਰੇਸ਼ਾਨ ਹੁੰਦਾ ਹੈ। ਇਨ੍ਹਾਂ ਦੇ ਹੋਣ ਦੇ ਕਈ ਕਾਰਨ ਹੋ ਸਕਦੇ ਹਨ। ਤੇਲ, ਮਿਰਚ, ਮਸਾਲੇਦਾਰ ਭੋਜਨ, ਚਾਕਲੇਟ, ਚਾਹ ਅਤੇ ਕਾਫੀ ਪੀਣ ਵਾਲਿਆਂ ਨੂੰ ਫਾਸਟ ਫੁੱਡ ਅਤੇ ਚਾਊਮੀਨ ਆਦਿ ਖਾਣ ਕਾਰਨ ਕਿੱਲ ਨਿਕਲ ਆਉਂਦੇ ਹਨ। ਕਿੱਲ: ਟੂਥਪੇਸਟ ਵਿਚ ਟ੍ਰਿਕੋਜ਼ੋਨ ਨਾਮਕ ਚੀਜ਼ ਹੁੰਦੀ ਹੈ, ਜਿਸ ਵਿਚ ਕੀਟਾਣੂਨਾਸ਼ਕ ਤੱਤ ਪਾਏ ਜਾਂਦੇ ਹਨ। ਜੇਕਰ ਤੁਹਾਡੇ ਮੂੰਹ ’ਤੇ ਕਿੱਲ ਆ ਗਏ ਹਨ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਅਪਣੇ ਚਿਹਰੇ ’ਤੇ ਕਿੱਲਾਂ ਵਾਲੀ ਥਾਂ ਤੇ ਪੇਸਟ ਲਾ ਲਵੋ। ਤੁਸੀਂ ਪਾਉਗੇ ਕਿ ਕੁੱਝ ਹੀ ਦਿਨਾਂ ਵਿਚ ਤੁਹਾਡੇ ਚਿਹਰੇ ਤੋਂ ਉਹ ਕਿੱਲ ਗ਼ਾਇਬ ਹੋ ਜਾਣਗੇ। ਪੀਲੀ ਸਰ੍ਹੋਂ, ਮਸਰਾਂ ਦੀ ਦਾਲ, ਸੇਮਰ ਦੇ ਕੰਡੇ, ਚਿਰੌਜੀ ਅਤੇ ਬਦਾਮ ਦੀ ਗਿਰੀ ਬਰਾਬਰ ਲੈ ਕੇ ਪੀਹ ਕੇ ਰਾਤ ਨੂੰ ਥੋੜ੍ਹੇ ਜਿਹੇ ਦੁੱਧ ’ਚ ਮਿਲਾ ਕੇ ਮੂੰਹ ’ਤੇ ਲੇਪ ਕਰਨ ਨਾਲ ਕਿੱਲ ਠੀਕ ਹੁੰਦੇ ਹਨ।ਮਸਰਾਂ ਦੀ ਦਾਲ, ਹਰੇ ਮਟਰ, ਸਰ੍ਹੋਂ, ਸੰਤਰੇ ਦੇ ਛਿੱਲਕੇ ਪੀਹ ਕੇ ਮੂੰਹ ’ਤੇ ਲੇਪ ਕਰਨ ਨਾਲ ਕਿੱਲ ਛਾਤੇ ਖਤਮ ਹੁੰਦੇ ਹਨ। ਮੰਜੀਠ, ਅਰਜੁਨ ਦੀ ਛਾਲ ਅਤੇ ਬਾਂਸਾਂ ਦੀ ਛਾਲ ਨੂੰ ਪੀਹ ਕੇ ਸ਼ਹਿਦ ਮਿਲਾ ਕੇ ਲੇਪ ਕਰਨ ਨਾਲ ਕਿੱਲ ਦੂਰ ਹੁੰਦੇ ਹਨ। ਨਿੰਬੂ ਦਾ ਰਸ ’ਚ ਕਲੌਂਜੀ ਦੇ ਚੂਰਨ ਨੂੰ ਪੀਹ ਕੇ ਮੂੰਹ ’ਤੇ ਲੇਪ ਕਰਨ ਨਾਲ ਕਿੱਲ ਘੱਟ ਹੋਣ ਲੱਗਦੇ ਹਨ। ਨਿੰਬੂ ਦਾ ਰਸ ਗਿਲੌਂ ਦੇ ਰਸ ’ਚ ਮਿਲਾ ਕੇ ਮੂੰਹ ’ਤੇ ਲੇਪ ਕਰਨ ਨਾਲ ਕਿੱਲ ਖਤਮ ਹੁੰਦੇ ਹਨ ਅਤੇ ਮੂੰਹ ਦਾ ਆਕਰਸ਼ਣ ਵੱਧਦਾ ਹੈ।ਕਾਲੀ ਮਿਚ, ਜੈਫਲ ਅਤੇ ਲਾਲ ਚੰਦਨ ਬਰਾਬਰ ਮਾਤਰਾ ਲੈ ਕੇ ਕੁੱਟ ਕੇ ਪਾਣੀ ’ਚ ਮਿਲਾ ਕੇ ਮੂੰਹ ’ਤੇ ਲੇਪ ਕਰਨ ਨਾਲ ਕਿੱਲ ਖਤਮ ਹੁੰਦੇ ਹਨ। ਕਿੱਲਾਂ ’ਚ ਰੇਸ਼ਾ ਪੈਣ ’ਤੇ ਦਿਨ ’ਚ ਕਈ ਵਾਰ ਡਿਟੋਲ ਪਾ ਕੇ ਮੂੰਹ ਧੋਣ ਨਾਲ ਰੇਸ਼ਾ ਖਤਮ ਹੁੰਦੀ ਹੈ। ਜਵੈਣ ਨੂੰ ਦਹੀਂ ਪੀਹ ਕੇ ਮੂੰਹ ’ਤੇ ਲੇਪ ਕਰਨ ਨਾਲ ਅਤੇ ਇਕ ਦੋ ਘੰਟੇ ਬਾਅਦ ਥੋੜ੍ਹੇ ਗਰਮ ਪਾਣੀ ਨਾਲ ਕੁਝ ਦਿਨਾਂ ’ਚ ਕਿੱਲ ਠੀਕ ਹੋ ਜਾਂਦੇ ਹਨ। ਰਾਤ ਨੂੰ ਸੌਣ ਸਮੇਂ ਗੁਲਾਬ ਦਾ ਗੁੱਲਕੰਦ ਦੁੱਧ ਦੇ ਨਾਲ ਖਾਣ ’ਤੇ ਕਬਜ਼ ਦੀ ਬੀਮਾਰੀ ਖਤਮ ਹੋਣ ’ਤੇ ਕਿੱਲਾਂ ਦਾ ਜ਼ੋਰ ਘੱਟਦਾ ਹੈ।ਗੁਲਾਬ ਜਲ, ਨਿੰਬੂ ਦਾ ਰਸ, ਭੁੰਨਿਆ ਹੋਇਆ ਸੁਹਾਗਾ ਅਤੇ ਗਲਿਸਰੀਨ ਮਿਲਾ ਕੇ ਮੂੰਹ ’ਤੇ ਲਗਾਉਣ ਨਾਲ ਕਿੱਲ ਖਤਮ ਹੁੰਦੇ ਹਨ ਅਤੇ ਮੂੰਹ ਦੀ ਰੌਣਕ ਵੀ ਵੱਧਦੀ ਹੈ।