Home ਪੰਜਾਬ ਰਾਣਾ ਗੁਰਜੀਤ ਦਾ ਭਤੀਜਾ ‘ਆਪ’ ਪਾਰਟੀ ਵਿਚ ਹੋਇਆ ਸ਼ਾਮਲ

ਰਾਣਾ ਗੁਰਜੀਤ ਦਾ ਭਤੀਜਾ ‘ਆਪ’ ਪਾਰਟੀ ਵਿਚ ਹੋਇਆ ਸ਼ਾਮਲ

0

ਜਲੰਧਰ, 29 ਅਪ੍ਰੈਲ, ਹ.ਬ. : ਜਲੰਧਰ ਲੋਕ ਸਭਾ ਜ਼ਿਮਨੀ ਚੋਣ ਤੋਂ ਪਹਿਲਾਂ ਕਾਂਗਰਸ ਨੂੰ ਇੱਕ ਹੋਰ ਝਟਕਾ ਲੱਗਾ ਹੈ। ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਭਤੀਜੇ ਹਰਦੀਪ ਰਾਣਾ ਆਪਣੇ ਕਈ ਸਮਰਥਕਾਂ ਸਮੇਤ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ’ਚ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਏ। ਇਸ ਦੌਰਾਨ ਕਈ ਕਾਂਗਰਸੀ ਅਧਿਕਾਰੀ ਤੇ ਕੌਂਸਲਰ ਵੀ ‘ਆਪ’ ਵਿੱਚ ਸ਼ਾਮਲ ਹੋਏ। ਇਸ ਦੇ ਨਾਲ ਹੀ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਜਿੰਦਰ ਬੇਰੀ ਦੇ ਕਰੀਬੀ ਰਹੇ ਕਾਂਗਰਸੀ ਆਗੂ ਰਾਜੇਸ਼ ਪਦਮ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਜਲੰਧਰ ਕੇਂਦਰੀ ਹਲਕੇ ਤੋਂ ਵਿਧਾਇਕ ਰਮਨ ਅਰੋੜਾ ਨੇ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਕਰ ਲਿਆ। ਰਾਜੇਸ਼ ਪਦਮ ਰਜਿੰਦਰ ਬੇਰੀ ਦੇ ਕਰੀਬੀ ਮੰਨੇ ਜਾਂਦੇ ਹਨ