Home ਪੰਜਾਬ ਹਵੇਲੀ ਵਿਚ ਕੰਕਾਲ ਮਿਲਣ ਦਾ ਮਾਮਲਾ : ਪੁਲਿਸ ਨੇ ਚਾਚਾ-ਚਾਚੀ ਨੂੰ ਕੀਤਾ ਗ੍ਰਿਫਤਾਰ

ਹਵੇਲੀ ਵਿਚ ਕੰਕਾਲ ਮਿਲਣ ਦਾ ਮਾਮਲਾ : ਪੁਲਿਸ ਨੇ ਚਾਚਾ-ਚਾਚੀ ਨੂੰ ਕੀਤਾ ਗ੍ਰਿਫਤਾਰ

0

ਅੰਮ੍ਰਿਤਸਰ, 12 ਮਾਰਚ, ਹ.ਬ. : ਅੰਮ੍ਰਿਤਸਰ ਵਿਚ ਥਾਣਾ ਚੌਕ ਮਹਿਤਾ ਦੀ ਪੁਲਿਸ ਨੇ ਪਿੰਡ ਦਿਆਲਗÎੜ੍ਹ ਵਿਚ ਦਸ ਸਾਲ ਪਹਿਲਾਂ ਕਤਲ ਕੀਤੀ ਗਈ ਤਲਾਕਸ਼ੁਦਾ ਔਰਤ ਦਾ ਕੰਕਾਲ ਬਰਾਮਦ ਕੀਤਾ ਹੈ। ਮ੍ਰਿਤਕਾ ਦੇ ਭਰਾ ਦੀ ਸੂਚਨਾ ’ਤੇ ਪੁਲਿਸ ਨੇ ਮੈਜਿਸਟ੍ਰੇਟ ਦੀ ਮੌਜੂਦਗੀ ਵਿਚ ਬੰਦ ਹਵੇਲੀ ਵਿਚ ਪੁਟਾਈ ਕਰਵਾ ਕੇ ਕੰਕਾਲ ਕਬਜ਼ੇ ਵਿਚ ਲੈ ਲਿਆ ਹੈ।
ਪੁਲਿਸ ਨੇ ਭਰਾ ਦੀ ਸ਼ਿਕਾਇਤ ’ਤੇ ਹੱਤਿਆ ਦੇ ਦੋਸ਼ ਵਿਚ ਚਾਚਾ-ਚਾਚੀ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਲਿਆ। ਪੁਲਿਸ ਕੰਕਾਲ ਦਾ ਡੀਐਨਏ ਟੈਸਟ ਕਰਾਉਣ ਦੀ ਤਿਆਰੀ ਕਰ ਰਹੀ ਹੈ।
ਪੁਲਿਸ ਨੂੰ ਮ੍ਰਿਤਕ ਦੇ ਭਰਾ ਦੇ ਹੱÎਤਿਆ ਕਾਂਡ ਵਿਚ ਸ਼ਾਮਲ ਹੋਣ ਦਾ ਸ਼ੱਕ ਹੈ। ਥਾਣਾ ਇੰਚਾਰਜ ਇੰਸਪੈਕਟਰ ਮਨਜਿੰਦਰ ਸਿੰਘ ਨੇ ਦੱਸਿਆ ਕਿ ਦਿਆਲਗੜ੍ਹ ਨਿਵਾਸੀ ਨਿਰਵੈਰ ਸਿੰਘ ਨੇ ਪੁਲਿਸ ਨੂੰ ਸੂਚਨਾ ਦਿੱਤੀ ਕਿ ਉਹ ਅਪਣੇ ਮਾਪਿਆਂ ਅਤੇ ਭੈਣ ਰਮਨਦੀਪ ਕੌਰ, ਚਾਚਾ ਪਰਗਟ ਸਿੰਘ ਅਤੇ ਚਾਚੀ ਰਣਜੀਤ ਕੌਰ ਦੇ ਨਾਲ ਇੱਕੋ ਘਰ ਵਿਚ ਰਹਿੰਦਾ ਸੀ। ਸਾਲ 2008 ਵਿਚ ਉਸ ਦੀ ਭੈਣ ਦਾ ਤਲਾਕ ਹੋ ਗਿਆ ਸੀ। ਅਦਾਲਤੀ ਆਦੇਸ਼ ਤੋਂ ਬਾਅਦ ਰਮਨਦੀਪ ਕੌਰ ਨੂੰ ਪਤੀ ਕੋਲੋਂ ਸਾਢੇ ਚਾਰ ਲੱਖ ਰੁਪਏ ਮਿਲੇ ਸੀ।
ਤਲਾਕ ਤੋਂ ਬਾਅਦ ਭੈਣ ਅਪਣੇ ਬੇਟੇ ਦੇ ਨਾਲ ਪੇਕੇ ਘਰ ਰਹਿ ਰਹੀ ਸੀ। ਚਾਚਾ ਅਤੇ ਚਾਚੀ ਨੇ ਆਰਥਿਕ ਹਾਲਤ ਖਰਾਬ ਹੋਣ ’ਤੇ ਰਮਨਦੀਪ ਕੌਰ ਕੋਲੋਂ ਤਲਾਕ ਵਿਚ ਮਿਲੇ ਰੁਪਏ ਖੇਤੀ ਵਿਚ ਲਾਉਣ ਦੇ ਨਾਂ ’ਤੇ ਲੈ ਲਏ। ਨਿਰਵੈਰ ਨੇ ਦੱਸਿਆ ਕਿ ਦੋ ਸਾਲ ਬਾਅਦ ਭੈਣ ਰਮਨਦੀਪ ਨੇ ਚਾਚਾ ਅਤੇ ਚਾਚੀ ਕੋਲੋਂ ਪੈਸੇ ਵਾਪਸ ਮੰਗਣੇ ਸ਼ੁਰੂ ਕਰ ਦਿੱਤੇ। ਉਨ੍ਹਾਂ ਦੀ ਨੀਅਤ ਖਰਾਬ ਹੋ ਗਈ ਸੀ।
ਫਰਵਰੀ 2011 ਵਿਚ ਚਾਚਾ ਪਰਗਟ ਸਿੰਘ ਨੇ ਅਪਣੀ ਪਤਨੀ ਦੇ ਨਾਲ ਮਿਲ ਕੇ ਰਮਨਦੀਪ ਦੀ ਹੱਤਿਆ ਕਰ ਦਿੱਤੀ ਅਤੇ ਲਾਸ਼ ਬੰਦ ਹਵੇਲੀ ਵਿਚ ਦਬਾ ਦਿੱਤੀ। ਬਾਅਦ ਵਿਚ ਪੁਲਿਸ ਕੋਲ ਰਮਨਦੀਪ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾ ਦਿੱਤੀ। ਪੁਲਿਸ ਨੇ ਦੋਵਾਂ ’ਤੇ ਹੱਤਿਆ ਦਾ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਹੈ। ਨਿਰਵੈਰ ਨੇ ਹੁਣ ਚਾਚਾ ਨਾਲ ਰੰਜਿਸ਼ ਦੇ ਚਲਦਿਆਂ ਹੱਤਿਆ ਕਾਂਡ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਪੁਲਿਸ ਨੂੰ ਨਿਰਵੈਰ ਦੇ ਵੀ ਹੱÎਤਿਆ ਕਾਂਡ ਵਿਚ ਸ਼ਾਮਲ ਹੋਣ ਦਾ ਸ਼ੱਕ ਹੈ।