
ਕੋਟਕਪੂਰਾ, 12 ਮਾਰਚ, ਹ.ਬ. : ਪੜ੍ਹਾਈ ਲਈ ਭਰਾ-ਭੈਣ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 36.22 ਲੱਖ ਰੁਪਏ ਲੈ ਕੇ ਗਲਤ ਅਤੇ ਨਕਲੀ ਵੀਜ਼ਾ ਦੇ ਕੇ ਧੋਖਾਧੜੀ ਕਰਨ ਦੀ ਬੱਚਿਆਂ ਦੇ ਦਾਦਾ ਦੀ ਸ਼ਿਕਾਇਤ ’ਤੇ ਜਾਂਚ ਤੋਂ ਬਾਅਦ ਥਾਣਾ ਸਦਰ ਕੋਟਕਪੂਰਾ ਪੁਲਿਸ ਨੇ ਲੁਧਿਆਣਾ ਵਿਚ ਸੰਸਥਾਨ ਸੰਚਾਲਕ ਪਰਵਾਰ ਦੇ ਤਿੰਨ ਮੈਂਬਰਾਂ ’ਤੇ ਮਾਮਲਾ ਦਰਜ ਕੀਤਾ ਹੈ।
ਪਿੰਡ ਵਾੜਾ ਦਰਾਕਾ Îਨਿਵਾਸੀ ਹਰਦੇਵ ਸਿੰਘ ਦੁਆਰਾ ਐਸਐਸਪੀ ਫਰੀਦਕੋਟ ਸਣੇ ਹੋਰ ਪੁਲਿਸ ਅਧਿਕਾਰੀਆਂ ਨੂੰ ਭੇਜੀ ਗਈ ਸ਼ਿਕਾਇਤ ਦੇ ਅਨੁਸਾਰ ਨਵਰੰਗ ਕੰਪਲੈਕਸ ਪੱਖੋਵਾਲ ਲੁਧਿਆਣਾ ਵਿਚ ਸਾਹਿਬਜ਼ਾਦਾ ਇੰਟਰਨੈਸ਼ਨਲ ਮੈਨੇਜਮੈਂਟ ਇੰਸਟੀਚਿਊਟ ਦੇ ਨਾਂ ਤੋਂ ਸੰਸਥਾਨ ਚਲਾਉਂਦੇ ਰਣਧੀਰ ਸਿੰਘ ਨਗਰ ਲੁÎਧਿਆਣਾ ਵਾਸੀ ਜਗਪ੍ਰੀਤ ਸਿੰਘ ਸੋਢੀ, ਉਸ ਦੀ ਪਤਨੀ ਸੁਰਿੰਦਰ ਕੌਰ ਸੋਢੀ ਅਤੇ ਉਨ੍ਹਾਂ ਦੇ ਬੇਟੇ ਜਸ਼ਨਦੀਪ ਸੋਢੀ ਨੇ ਮਿਲ ਕੇ ਇੱਕ ਸਾਜ਼ਿਸ਼ ਤਹਿਤ ਉਸ ਦੇ ਪੋਤੇ ਖੁਸ਼ਦੀਪ ਸਿੰਘ ਨੂੰ ਸਟੱਡੀ ਵੀਜ਼ੇ ’ਤੇ ਆਸਟੇ੍ਰਲੀਆ ਅਤੇ ਪੋਤੀ ਸੰਦੀਪ ਕੌਰ ਨੂੰ ਨੈਨੀ ਦੇ ਕੋਰਸ ਦੇ ਆਧਾਰ ’ਤੇ ਕੈਨੇਡਾ ਭੇਜਣ ਦੇ ਨਾਂ ’ਤੇ ਬੈਂਕ ਖਾਤਿਆਂ ਵਿਚ 36 ਲੱਖ 22 ਹਜ਼ਾਰ 500 ਰੁਪਏ ਲੈ ਲਏ।
ਅਕਤੂਬਰ 2019 ਵਿਚ ਉਨ੍ਹਾਂ ਨੇ ਸੰਦੀਪ ਕੌਰ ਨੂੰ ਨੈਨੀ ਕੋਰਸ ਦੀ ਬਜਾਏ ਤਿੰਨ ਮਹੀਨੇ ਦੇ ਸਟੱਡੀ ਵੀਜ਼ੇ ’ਤੇ ਕੈਨੇਡਾ ਭੇਜ ਦਿੱਤਾ ਲੇਕਿਨ ਉਥੇ ਜਾਣ ਤੋਂ ਬਾਅਦ ਉਨ੍ਹਾਂ ਇੱਥੋਂ ਫੇਰ ਤੋਂ ਫੀਸ ਅਦਾ ਕਰਕੇ ਅਪਣੀ ਅੱਗੇ ਦੀ ਪੜ੍ਹਾਈ ਜਾਰੀ ਰੱਖਣੀ ਪਈ ਜਦ ਕਿ ਪੋਤੇ ਖੁਸ਼ਦੀਪ ਸਿੰਘ ਨੂੰ ਆਸਟੇ੍ਰਲੀਆ ਦਾ ਨਕਲੀ ਵੀਜ਼ਾ ਦਿੱਤਾ। ਅਜਿਹਾ ਕਰਕੇ ਇਸ ਪਰਵਾਰ ਨੇ ਉਨ੍ਹਾਂ ਨਾਲ 36 ਲੱਖ 22 ਹਜ਼ਾਰ ਪੰਜ ਸੌ ਦੀ ਧੋਖਾਧੜੀ ਕਰ ਲਈ।
ਹਰਦੇਵ ਸਿੰਘ ਦੁਆਰਾ ਐਸਐਸਪੀ ਨੂੰ ਦਿੱਤੀ ਗਈ ਸ਼ਿਕਾਇਤ ’ਤੇ ਕਰਵਾਈ ਗਈ ਜਾਂਚ ਅਤੇ ਕਾਨੂੰਨੀ ਸਲਾਹ ਤੋਂ ਬਾਅਦ ਥਾਣਾ ਸਦਰ ਫਰੀਦਕੋਟ ਪੁਲਿਸ ਨੇ ਤਿੰਨਾਂ ਮੁਲਜ਼ਮਾਂ ਤੇ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਗ੍ਰਿਫਤਾਰੀ ਦੀ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ।