Home ਦੁਨੀਆ ਮਿਸਰ ਦੀ ਕੱਪੜਾ ਫੈਕਟਰੀ ਵਿਚ ਅੱਗ ਲੱਗਣ ਕਾਰਨ 20 ਲੋਕਾਂ ਦੀ ਮੌਤ

ਮਿਸਰ ਦੀ ਕੱਪੜਾ ਫੈਕਟਰੀ ਵਿਚ ਅੱਗ ਲੱਗਣ ਕਾਰਨ 20 ਲੋਕਾਂ ਦੀ ਮੌਤ

0

ਕਾਹਿਰਾ, 12 ਮਾਰਚ, ਹ.ਬ. : ਅਫ਼ਰੀਕੀ ਦੇਸ਼ ਮਿਸਰ ਵਿਚ ਇੱਕ ਕੱਪੜਾ ਫੈਕਟਰੀ ਵਿਚ ਭਿਆਨਕ ਅੱਗ ਲੱਗ ਗਈ। ਇਸ ਵਿਚ 20 ਲੋਕਾਂ ਦੀ ਮੌਤ ਹੋ ਗਈ ਅਤੇ 24 ਲੋਕ ਜ਼ਖਮੀ ਹੋ ਗਏ। ਹਾਦਸਾ ਰਾਜਧਾਨੀ ਕਾਹਿਰਾ ਦੇ ਕੋਲ ਓਬੌਰ ਵਿਚ ਵਾਪਰਿਆ। ਮੌਕੇ ’ਤੇ ਪਹੁੰਚੀ ਅੱਗ ਬੁਝਾਉਣ ਵਾਲੀ 15 ਗੱਡੀਆਂ ਦੇ ਜ਼ਰੀਏ ਅੱਗ ਬੁਝਾਈ ਗਈ। ਚਾਰ ਮੰਜ਼ਿਲਾ ਕਾਰਖਾਨੇ ਵਿਚ ਅੱਗ ਲੱਗੀ। ਇਸ ਦੌਰਾਨ ਲੋਕ ਫਸ ਗਏ। ਅੱਗ ਦੇ ਕਾਰਨਾਂ ਦਾ ਪਤਾ ਨਹੀਂ ਚਲ ਸਕਿਆ ਹੈ।
ਕਾਹਿਰਾ ਵਿਚ ਹੀ ਪਿਛਲੇ ਮਹੀਨੇ 13 ਮੰਜ਼ਿਲਾ ਇਮਾਰਤ ਵਿਚ ਅੱਗ ਲੱਗ ਗਈ ਸੀ। ਇਸ ਨੂੰ ਬੁਝਾਉਣ ਵਿਚ ਇੱਕ ਦਿਨ ਲੱਗ ਗਿਆ ਸੀ। ਬਾਅਦ ਵਿਚ ਇਸ ਇਮਾਰਤ ਨੂੰ ਡੇਗ ਦਿੱਤਾ ਗਿਆ। ਪਿਛਲੇ ਸਾਲ ਦਸੰਬਰ ਵਿਚ ਓਬੌਰ ਵਿਚ ਇੱਕ ਨਿੱਜੀ ਹਸਪਤਾਲ ਵਿਚ ਅੱਗ ਲੱਗ ਗਈ ਸੀ। ਇਸ ਵਿਚ ਸੱਤ ਲੋਕ ਮਾਰੇ ਗਏ ਸੀ। ਇਸੇ ਤਰ੍ਹਾ ਅਲੈਕਜੈਂਡਰੀਆ ਵਿਚ ਇੱਕ ਹਸਪਤਾਲ ਇਮਾਰਤ ਵਿਚ ਅੱਗ ਲੱਗਣ ਨਾਲ ਸੱਤ ਮਰੀਜ਼ਾਂ ਦੀ ਮੌਤ ਹੋ ਗਈ ਸੀ।