Home ਪੰਜਾਬ ਧੀ ਦੇ ਪ੍ਰੇਮ ਸਬੰਧਾਂ ਤੋਂ ਦੁਖੀ ਹੋ ਕੇ ਮਾਂ ਨੇ ਕੀਤੀ ਖੁਦਕੁਸ਼ੀ

ਧੀ ਦੇ ਪ੍ਰੇਮ ਸਬੰਧਾਂ ਤੋਂ ਦੁਖੀ ਹੋ ਕੇ ਮਾਂ ਨੇ ਕੀਤੀ ਖੁਦਕੁਸ਼ੀ

0
ਧੀ ਦੇ ਪ੍ਰੇਮ ਸਬੰਧਾਂ ਤੋਂ ਦੁਖੀ ਹੋ ਕੇ ਮਾਂ ਨੇ ਕੀਤੀ ਖੁਦਕੁਸ਼ੀ

ਤਰਨਤਾਰਨ, 12 ਮਾਰਚ, ਹ.ਬ. : ਮੁਰਾਦਪੁਰਾ ਵਿਚ ਵਿਆਹੁਤਾ ਧੀ ਦੇ ਪ੍ਰੇਮ ਸਬੰਧਾਂ ਤੋਂ ਦੁਖੀ ਮਾਂ ਨੇ ਖੁਦ ਨੂੰ ਅੱਗ ਲਾ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕਾ ਦੇ ਬੇਟੇ ਗੁਰਸੇਵਕ ਦੀ ਸ਼ਿਕਾਇਤ ’ਤੇ ਸਿਟੀ ਥਾਣੇ ਦੀ ਪੁਲਿਸ ਨੇ ਰਮਨਦੀਪ ਕੌਰ ਅਤੇ ਉਸ ਦੇ ਪ੍ਰੇਮੀ ਲੱਕੀ ਕਬਾੜੀਆ ਨਿਵਾਸੀ ਮੁਰਾਦਪੁਰਾ ’ਤੇ ਕੇਸ ਦਰਜ ਕਰ ਲਿਆ, ਦੋਵੇਂ ਜਣੇ ਫਰਾਰ ਹਨ।
ਮ੍ਰਿਤਕਾ ਭੋਲੀ ਨਿਵਾਸੀ ਮੁਰਾਦਪੁਰਾ ਦੇ ਬੇਟੇ ਗੁਰਸੇਵਕ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਭੈਣ ਰਮਨਦੀਪ ਕੌਰ ਦਾ ਸਾਲ 2014 ਵਿਚ ਪਿੰਡ ਜਵੰਦਾਂ ਦੇ ਸੋਨੂੰ ਨਾਲ ਵਿਆਹ ਹੋਇਆ ਸੀ, ਪ੍ਰੰਤੂ ਦੋਵਾਂ ਵਿਚ ਝਗੜਾ ਹੋਣ ’ਤੇ ਭੈਣ ਪੇਕੇ ਆ ਗਈ। ਹੁਣ ਦੋਵਾਂ ਦਾ ਕੋਰਟ ਕੇਸ ਚਲ ਰਿਹਾ ਹੈ।
ਦੋਵਾਂ ਦੀਆਂ ਦੋ ਧੀਆਂ ਹਨ। ਇੱਕ ਉਸ ਦੀ ਭੈਣ ਤੇ ਦੂਜੀ ਉਸ ਦੇ ਪਤੀ ਨਾਲ ਰਹਿ ਰਹੀ ਹੈ। ਇਸੇ ਦੌਰਾਨ ਉਸ ਦੀ ਭੈਣ ਦੇ ਪਿੰਡ ਦੇ ਲੱਕੀ ਨਾਲ ਸਬੰਧ ਬਣ ਗਏ। ਇਸ ਨੂੰ ਲੈ ਕੇ ਮਾਂ ਨਾਲ ਉਸ ਦਾ ਝਗੜਾ ਹੁੰਦਾ ਸੀ। ਬੀਤੇ ਦਿਨ ਇਸੇ ਗੱਲ ਨੂੰ ਲੈ ਕੇ ਮਾਂ ਨੇ ਖੁਦ ’ਤੇ ਪੈਟਰੋਲ ਪਾ ਕੇ ਅੱਗ ਲਾ ਲਈ, ਜਿਸ ਕਾਰਨ ਉਸ ਦੀ ਮੌਤ ਹੋ ਗਈ।