Home ਅਮਰੀਕਾ ਇੱਕ ਮਈ ਤੱਕ 18 ਸਾਲ ਤੋਂ ਉਪਰ ਵਾਲੇ ਸਾਰੇ ਵਿਅਕਤੀਆਂ ਨੂੰ ਲੱਗ ਜਾਵੇਗਾ ਕੋਰੋਨਾ ਟੀਕਾ : ਬਾਈਡਨ

ਇੱਕ ਮਈ ਤੱਕ 18 ਸਾਲ ਤੋਂ ਉਪਰ ਵਾਲੇ ਸਾਰੇ ਵਿਅਕਤੀਆਂ ਨੂੰ ਲੱਗ ਜਾਵੇਗਾ ਕੋਰੋਨਾ ਟੀਕਾ : ਬਾਈਡਨ

0
ਇੱਕ ਮਈ ਤੱਕ 18 ਸਾਲ ਤੋਂ ਉਪਰ ਵਾਲੇ ਸਾਰੇ ਵਿਅਕਤੀਆਂ ਨੂੰ ਲੱਗ ਜਾਵੇਗਾ ਕੋਰੋਨਾ ਟੀਕਾ : ਬਾਈਡਨ

ਵਾਸ਼ਿੰਗਟਨ, 12 ਮਾਰਚ, ਹ.ਬ. : ਕੋਰੋਨਾ ਰਾਹਤ ਪੈਕੇਜ ’ਤੇ ਦਸਤਖਤ ਕਰਨ ਦੇ ਨਾਲ ਹੀ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਕਿਹਾ ਹੈ ਕਿ ਅਮਰੀਕਾ ਵਿਚ ਸਾਰੇ 18 ਸਾਲ ਤੋਂ ਉਪਰ ਵਾਲੇ ਵਿਅਕਤੀਆਂ ਨੂੰ 1 ਮਈ ਤੱਕ ਕੋਰੋਨਾ ਵੈਕਸੀਨ ਦੇ ਦਿੱਤੀ ਜਾਵੇਗੀ। ਜੋਅ ਬਾਈਡਨ ਨੇ 19 ਖਰਬ ਅਮਰੀਕੀ ਡਾਲਰ ਦੇ ਰਾਹਤ ਪੈਕੇਜ ’ਤੇ ਹਸਤਾਖਰ ਕਰ ਦਿੱਤੇ ਹਨ। ਰਾਸ਼ਟਰਪਤੀ ਨੇ ਕਿਹਾ ਹੈ ਕਿ ਇਸ ਰਾਹਤ ਪੈਕੇਜ ਨਾਲ ਕੋਰੋਨਾ ਵਾਇਰਸ ਦੇ ਕਾਰਨ ਦਿੱਕਤਾ ਝੱਲ ਰਹੇ ਲੋਕਾਂ, ਕਾਰੋਬਾਰੀਆਂ ਨੂੰ ਮਦਦ ਮਿਲੇਗੀ ਤੇ ਅਰਥਵਿਵਸਥਾ ਨੂੰ ਬੜਾਵਾ ਮਿਲੇਗਾ।
ਪੂਰੀ ਦੁਨੀਆ ਜਾਣਦੀ ਹੈ ਕਿ ਅਮਰੀਕਾ ਵਿਚ ਕੋਰੋਨਾ ਵਾਇਰਸ ਨੇ ਵੱਡੀ ਗਿਣਤੀ ਵਿਚ ਲੋਕਾਂ ਦੀ ਜਾਨ ਲੈ ਲਈ। ਹਸਪਤਾਲਾਂ ਵਿਚ ਬੈਡਾਂ ਤੱਕ ਦੀ ਕਮੀ ਆ ਗਈ ਸੀ ਅਤੇ ਰੋਜ਼ਾਨਾ ਮੌਤਾਂ ਦਾ ਅੰਕੜਾ ਕਾਫੀ ਵਧ ਗਿਆ ਸੀ। ਹੁਣ ਕੋਰੋਨਾ ਵਾਇਰਸ ਦੇ ਉਸ ਦੌਰ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਨੇ ਅਪਣੀ ਪ੍ਰਤੀਕ੍ਰਿਆ ਦਿੱਤੀ ਹੈ।
ਅਮਰੀਕੀ ਰਾਸ਼ਟਰਪੀ ਜੋਅ ਬਾਈਡਨ ਨੇ ਕਿਹਾ ਕਿ ਇੱਕ ਸਾਲ ਪਹਿਲਾਂ ਇਸ ਵਾਇਰਸ ਨੇ ਸਾਨੂੰ ਨੁਕਸਾਨ ਪਹੁੰਚਾÎਇਆ ਸੀ। ਇਹ ਵਾਇਰਸ ਬੜੀ ਹੀ ਖਾਮੋਸ਼ੀ ਨਾਲ ਆਇਆ ਅਤੇ ਸਾਰਿਆਂ ਵਿਚ ਫੈਲ ਗਿਆ। ਕੁਝ ਦਿਨਾਂ, ਹਫਤਿਆਂ ਅਤੇ ਮਹੀਨਿਆਂ ਤੱਕ ਅਸੀਂ ਟਾਲਦੇ ਰਹੇ, ਲਾਪਰਵਾਹੀ ਕਾਰਨ ਬਹੁਤ ਮੌਤਾਂ ਹੋ ਗਈਆਂ। ਹਾਲਾਂਕਿ ਇਹ ਸਾਰਿਆਂ ਦੇ ਲਈ ਅਲੱਗ ਸੀ ਅਤੇ ਇਸ ਵਾਇਰਸ ਦੇ ਕਾਰਨ ਅਸੀਂ ਸਾਰਿਆਂ ਨੇ ਕੁੱਝ ਨਾ ਕੁੱਝ ਖੋਹ ਦਿੱਤਾ ਹੈ।