Home ਕਰੋਨਾ ਜੌਨਸਨ ਐਂਡ ਜੌਨਸਨ ਦੀ ਸਿੰਗਲ ਡੋਜ਼ ਵੈਕਸੀਨ ਨੂੰ ਈਯੂ ਵਿਚ

ਜੌਨਸਨ ਐਂਡ ਜੌਨਸਨ ਦੀ ਸਿੰਗਲ ਡੋਜ਼ ਵੈਕਸੀਨ ਨੂੰ ਈਯੂ ਵਿਚ

0
ਜੌਨਸਨ ਐਂਡ ਜੌਨਸਨ ਦੀ ਸਿੰਗਲ ਡੋਜ਼ ਵੈਕਸੀਨ ਨੂੰ ਈਯੂ ਵਿਚ

ਬਰੱਸਲਜ਼, 12 ਮਾਰਚ, ਹ.ਬ. : ਯੂਰਪੀ ਯੂਨੀਅਨ ਦੇ ਦਵਾਈ ਨਿਯਾਮਕ ਨੇ ਜੌਨਸਨ ਐਂਡ ਜੌਨਸਨ ਦੀ ਸਿੰਗਲ ਡੋਜ਼ ਕੋਰੋਨਾ ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਫਾਈਜ਼ਰ-ਬਾਇਓਐਨਟੈਕ, ਐਸਟਰਾਜ਼ੈਨੇਕਾ-ਆਕਸਫੋਰਡ ਯੂਨੀਵਰਸਿਟੀ ਅਤੇ ਮਾਡਰਨਾ ਦੇ ਟੀਕਿਆਂ ਤੋਂ ਬਾਅਦ Îਇਹ ਚੌਥਾ ਟੀਕਾ ਹੈ। ਜਿਸ ਨੂੰ ਯੂਰਪੀ ਯੂਨੀਅਨ ਦੇ ਦੇਸ਼ਾਂ ਵਿਚ ਇਸਤੇਮਾਲ ਦੀ ਮਨਜ਼ੂਰੀ ਦਿੱਤੀ ਗਈ ਹੈ। 18 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਨੂੰ ਇਹ ਟੀਕਾ ਲਗਾਇਆ ਜਾਵੇਗਾ। ਇਹ ਪਹਿਲੀ ਸਿੰਗਲ ਡੋਜ਼ ਵੈਕਸੀਨ ਹੈ ਯਾਨੀ ਇਸ ਦੀ ਇੱਕ ਖੁਰਾਕ ਕੋਰੋਨਾ ਵਾਇਰਸ ਤੋਂ ਬਚਾਉਣ ਵਿਚ ਸਮਰਥ ਹੋਵੇਗੀ।
ਯੂਰਪੀ ਮੈਡੀਸਿਨ ਏਜੰਸੀ ਦੇ ਐਗਜ਼ੀਕਿਊਟਿਕ ਡਾਇਰੈਕਟਰ ਏਮਰ ਕੁਕ ਨੇ ਕਿਹਾ ਕਿ ਇਸ ਮਨਜ਼ੂਰੀ ਨਾਲ ਈਯੂ ਦੇ ਦੇਸ਼ਾਂ ਵਿਚ ਮਹਾਮਾਰੀ ਨਾਲ ਲੜਨ ਅਤੇ ਅਪਣੇ ਲੋਕਾਂ ਦੀ ਸਿਹਤ ਦੀ ਰੱਖਿਆ ਦੇ ਲਈ ਇੱਕ ਵਧੀਕ ਵਿਕਲਪ ਹੋਵੇਗਾ। ਈਐਮਏ ਤੋਂ ਬਾਅਦ ਯੂਰਪੀ ਕਮੀਸ਼ਨ ਨੇ ਵੀ ਟੀਕੇ ਨੂੰ ਅੰਤਿਮ ਮਨਜ਼ੂਰੀ ਦੇ ਦਿੱਤੀ ਹੈ। ਕੈਨੇਡਾ, ਅਮਰੀਕਾ ਅਤੇ ਬਹਿਰੀਨ ਵਿਚ ਵੀ ਜੌਨਸਨ ਐਂਡ ਜੌਨਸਨ ਦੀ ਵੈਕਸੀਨ ਨੂੰ ਮਨਜ਼ੂਰੀ ਮਿਲ ਚੁੱਕੀ ਹੈ।
ਜੌਨਸਨ ਐਂਡ ਜੌਨਸਨ ਦੇ ਚੀਫ਼ ਸਾਈਂਟਿਫਿਕ ਅਫ਼ਸਰ ਪੌਲ ਸਟੋਫੇਲਸ ਨੇ ਇਸ ਨੂੰ ਕੰਪਨੀ ਦੇ ਮਹੱਤਵਪੂਰਣ ਉਪਲਬਧ ਦੱਸਿਆ। ਕੰਪਨੀ ਨੇ ਈਯੂ ਦੇ ਨਾਲ ਇਸ ਸਾਲ ਘੱਟ ਤੋਂ ਘੱਟ 20 ਕਰੋੜ ਡੋਜ਼ ਦੀ ਸਪਲਾਈ ’ਤੇ ਸਹਿਮਤੀ ਜਤਾਈ ਹੈ।