Home ਦੁਨੀਆ ਆਸਟਰੇਲੀਆ ‘ਚ ਇੱਕ ਹੋਰ ਸਿੱਖ ‘ਤੇ ਜਾਨਲੇਵਾ ਹਮਲਾ

ਆਸਟਰੇਲੀਆ ‘ਚ ਇੱਕ ਹੋਰ ਸਿੱਖ ‘ਤੇ ਜਾਨਲੇਵਾ ਹਮਲਾ

0

ਪਰਥ: ਖਬਰ ਹੈ ਆਸਟਰੇਲੀਆ ਦੇ ਸ਼ੀਹਰ ਪਰਥ ਤੋਂ ਜਿੱਥੇ ਇੱਕ ਸਿੱਖ ਉਬਰ ਡਰਾੲਵਿਰ ਤੇ ਜਾਨਲੇਵਾ ਹਮਲਾ ਕੀਤਾ ਗਿਆ ਹੈ। ਇਹ ਹਮਲਾ ਕਿਸੇ ਹੋਰ ਨੇ ਨਹੀਂ ਬਲਕਿ ਉਸਦੀ ਕਾਰ ਚ ਬੈਠੀਆਂ ਸਵਾਰੀਆਂ ਵੱਲੋਂ ਕੀਤਾ ਗਿਆ ਹੈ। ਇਸ ਘਟਨਾ ਨੂੰ ਨਸਲੀ ਹਿੰਸਾ ਨਾਲ ਪ੍ਰੇਰਿਤ ਦੱਸਿਆ ਜਾ ਰਿਹਾ ਹੈ। ਜ਼ਖਮੀ ਡਰਾਈਵਰ ਦੀ ਪਛਾਣ 28 ਸਾਲਾ ਗੁਰਿੰਦਰ ਸਿੰਘ ਵਜੋਂ ਹੋਈ ਹੈ।

ਗੁਰਿੰਦਰ ਰੋਜ਼ ਦੀ ਤਰ੍ਹਾਂ ਆਪਣੇ ਕੰਮ ਤੇ ਗਿਆ ਸੀ। ਪਰ 21 ਫਰਵਰੀ ਦੀ ਸ਼ਾਮ ਉਸਨੇ 4 ਸਵਾਰਅਿਾਂ ਨੂੰ ਕਾਲਾਮੁੰਡਾ ਦੇ ਰੀਕ੍ਰੀਏਸ਼ਨ ਰੋਦ ਤੋਂ ਆਪਣੀ ਕਾਰ ਵਿੱਚ ਬਿਠਾਇਆ। ਐਸਬੀਐਸ ਪੰਜਾਬੀ ਨਾਲ ਗੱਲ ਕਰਦਿਆਂ ਗੁਰੰਿਦਰ ਸਿੰਘ ਨੇ ਦੱਸਿਆ ਕਿ ਉਹ ਮਹਿਲਾ ਸਵਾਰੀ ਉਸਦੀ ਦਸਤਾਰ ਨੂੰ ਲੈਕੇ ਟਿੱਪਣੀ ਕਰਨ ਲੱਗੀਆਂ ਅਤੇ ਉਹਨਾਂਨੇ ਬਹੁਤ ਹੀ ਅਪਮਾਨਿਤ ਤਰੀਕੇ ਨਾਲ ਉਸਦੀਦਸਤਾਰ ਨੂੰ ਹੱਥ ਲਾਇਆ। ਉਸਨੇ ਉਹਨਾਂ ਨੂੰ ਅਜਿਹਾ ਨਾ ਕਰਨ ਦੀ ਹਿਦਾਇਤ ਦਿੱਤੀ ਪਰ ਉਹ ਨਹੀਂ ਹਟੀ ਅਤੇਉਸਨੂੰ ਉਸਦੀਦਿੱਖ ਨੂੰ ਲੈ ਕੇ ਸਿੱਕੀਸਰੂਪ ਨੂੰ ਲੈ ਕੇ ਮਿਹਣੇ ਮਾਰਨ ਲੱਗੀ।ਜਦ ਉਹ ਨਹੀਂ ਹਟੀਆਂ ਤਾਂ ਗੁਰਿੰਦਰ ਨੇ ਇੱਕ ਇੰਟਰਸੈਨਕਸ਼ਨ ਤੇਕਾਰ ਰੋਕੀ ਅਤੇ ਉਹਨ ਾਂਨੂੰ ਕਾਰ ਚੋਂ ਬਾਹਰ ਨਿਕਲਣ ਲਈ ਕਿਹਾ। ਉਸ ਵੇਲੇ ਕਾਰ ਵਿੱਚ ਮੌਜੂਦ ਇੱਕ ਪੁਰਸ਼ ਸਵਾਰੀ ਤਾਂ ਬਾਹਰ ਨਿਕਲ ਆਈ ਪਰ ਮਹਿਲਾ ਸਵਾਰੀ ਨੇ ਉਸਨੂੰ ਪੂਰੀ ਤਰਾਂ ਅਣਸੁਣਿਆ ਕਰ ਦਿੱਤਾ।ਇਹ ਦੇਖ ਕੇ ਜਦ ਉਹ ਖੁਦ ਕਾਰ ਚੋਂ ਬਾਹਰ ਨਿਕਲਣ ਲੱਗਿਆ ਤਾਂ ਕਾਰ ਚ ਮੌਜੂਦ ਦੂਜੀ ਪੁਰਸ਼ ਸਵਾਰੀ ਨੇ ਉਸਦੇ ਮੂੰਹ ਤੇ ਮੁੱਕਾ ਮਾਰਿਆ ਜਿਸ ਨਾਲ ਉਹ ਕੁਝ ਸਮੇਂ ਲਈ ਹੋਸ਼ ਵਿੱਚ ਹੀ ਨਹੀਂ ਆ ਸਕਿਆ। ਜਿੰਨੇ ਨੂੰ ਉਸ ਤੱਕ ਪੈਰਾਮੈਡਿਕਸ ਪਹੁੰਚੇ, ਉਹ ਉੱਥੌਂ ਫਰਾਰ ਹੋ ਚੁੱਕੇ ਸੀ। ਸਿੰਘ ਨੇ ਕਿਹਾ ਕਿ ਉਹ ਅਜੇ ਤੱਕ ਸਦਮੇ ਵਿੱਚ ਹੈ।ਅਤੇ ਉਸਦੇ ਚਿਹਰੇ ਦੀਆਂ 2 ਸਰਜਰੀਸ ਹੋੲਅਿਾਂ ਨੇ। ਸਿਮਘ ਨੇ ਕਿਹਾ ਕਿ ਸਰਕਾਰ ਨੂੰ ਉਹਨਾਂ ਦੀ ਸੁਰੱਖਿਆ ਲਈ ਕੁਝ ਕਰਨਾ ਚਾਹੀਦਾ ਹੈ। ਉਹ ਲੋਕਾਂ ਨੂੰ ਆਪਣਿਆਂ ਸੇਾਵਵਾਂ ਦੇ ਰਹੇ ਹਨ ਅਤੇ ਇਸ ਬਦਲੇ ੳਹ ਵੀ ਇੱਜ਼ਤ ਦੇ ਹੱਕਦਾਰ ਹਨ। ਉਸਨੇ ਕਿਹਾ ਕਿ ਇਸ ਹਾਦਸੇ ਨੇ ਉਸਨੂੰ ਮਾਨਸਿਕ ਹੀ ਨਹੀਂ ਆਰਥਿਕ ਤੌਰ ਤੇ ਵੀ ਕਾਫੀ ਢਾਹ ਲਾਈ ਹੈ। ਉਸਨੂੰ ਆਪਣੇ ਇਲਾਜ ਲਈ 20 ਹਜ਼ਾਰ ਡਾਲਰ ਖਰਚੇ ਪਏ ਹਨ। ਅਤੇ ਅਜੇ ਇੱਕ ਮਹੀਂਾ ਹੋਰ ਉਹ ਆਪਣੇ ਕੰਮ ਤੇ ਵਾਪਿਸ ਨਹੀਂ ਜਾ ਸਕਦਾ। ਉਸਦੀ ਪਤਨੀ ਜੋ ਕਿ ਆਸਟਰੇਲੀਆ ਵਿੱਚ ਵਿਦਿਆਰਥੀ ਵੀਜ਼ਾ ਤੇ ਹੈ ਉਸਨੇ ਆਪਣੀ ਫੀਸ ਭਰਨੀ ਸੀ ਜਿਸ ਲਈ ਹੁਣ ਉਸਨੇ ਐਕਸਟੈਂਸ਼ਨ ਮੰਗੀ ਹੈ।ਜਾਂਚ ਵਿੱਚ ਇਹ ਵੀ ਪਤਾ ਲੱਗਿਆ ਕਿ ਸਿੰਘ ਦਾ ਪਰਸ ਵੀ ਗਾਇਬ ਸੀ। ਓਧਰ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁੱਟ ਗਈ ਹੈ।