Home ਪੰਜਾਬ ਜੰਡਿਆਲਾ ਗੁਰੂ ਵਿਚ 169 ਦਿਨਾਂ ਬਾਅਦ ਰੇਲਵੇ ਟਰੈਕ ਤੋਂ ਹਟੇ ਕਿਸਾਨ

ਜੰਡਿਆਲਾ ਗੁਰੂ ਵਿਚ 169 ਦਿਨਾਂ ਬਾਅਦ ਰੇਲਵੇ ਟਰੈਕ ਤੋਂ ਹਟੇ ਕਿਸਾਨ

0
ਜੰਡਿਆਲਾ ਗੁਰੂ ਵਿਚ 169 ਦਿਨਾਂ ਬਾਅਦ ਰੇਲਵੇ ਟਰੈਕ ਤੋਂ ਹਟੇ ਕਿਸਾਨ

ਅੰਮ੍ਰਿਤਸਰ, 12 ਮਾਰਚ, ਹ.ਬ. : ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਜੰਡਿਆਲਾ ਗੁਰੂ ਦੇ ਰੇਲਵੇ ਟਰੈਕ ’ਤੇ 169 ਦਿਨ ਤੋਂ ਚਲ ਰਿਹਾ ਧਰਨਾ ਕਿਸਾਨ ਜੱਥੇਬੰਦੀਆਂ ਨੇ ਖਤਮ ਕਰ ਦਿੱਤਾ। ਇਸ ਸਬੰਧ ਵਿਚ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਨੇਤਾ ਸਵਿੰਦਰ ਸਿੰਘ ਚੁਤਾਲਾ ਨੇ ਕਿਹਾ ਕਿ ਕਿਸਾਨਾਂ, ਨੌਜਵਾਨਾਂ, ਮਜ਼ਦੂਰਾਂ ਅਤੇ ਬਾਕੀ ਯੂਨੀਅਨਾਂ ਦੀ ਸਹਿਮਤੀ ਤੋਂ ਬਾਅਦ ਧਰਨਾ ਖਤਮ ਕੀਤਾ ਗਿਆ ਹੈ। ਖੇਤੀ ਕਾਨੂੰਨਾਂ ਖ਼ਿਲਾਫ਼ ਰੋਸ ਜਾਰਾ ਹੈ, ਕਿਸੇ ਵੀ ਕੀਮਤ ’ਤੇ ਲਾਗੂ ਨਹੀਂ ਹੋਣ ਦੇਵਾਂਗੇ। ਕਣਕ ਦੀ ਕਟਾਈ ਕਾਰਨ ਇਹ ਫ਼ੈਸਲਾ ਲਿਆ ਗਿਆ। ਧਰਨਾ ਖਤਮ ਹੋਣ ਨਾਲ ਜਲਦ ਹੀ ਅੰਮ੍ਰਿਤਸਰ-ਬਿਆਸ ਰੂਟ ’ਤੇ ਸਿੱਧੀ ਟਰੇਨਾਂ ਚਲਣ ਦੀ ਉਮੀਦ ਹੈ। ਫਿਲਹਾਲ ਤਰਨਤਾਰਨ ਰੂਟ ਤੋਂ ਟਰੇਨਾਂ ਦੀ ਆਵਾਜਾਈ ਦੇ ਕਾਰਨ ਟਰੇਨਾਂ ਪਹੁੰਚਣ ਵਿਚ ਜ਼ਿਆਦਾ ਸਮਾਂ ਲੱਗ ਰਿਹਾ ਸੀ। ਇਸ ਕਾਰਨ ਯਾਤਰੀਆਂ ਨੂੰ ਕਾਫੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਸੀ। ਵੀਰਵਾਰ ਸ਼ਾਮ ਰੇਲਵੇ ਸਟਾਫ਼ ਨੇ ਅੰਮ੍ਰਿ੍ਰਤਸਰ ਤੋਂ ਬਿਆਸ ਤੱਕ ਰੇਲ ਟਰੈਕ ਦੀ ਜਾਂਚ ਕੀਤੀ।
ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਚਲ ਰਹੇ ਕਿਸਾਨ ਸੰਘਰਸ਼ ਦੀ ਆਵਾਜ਼ ਬੰਗਾਲ ਚੋਣਾਂ ਵਿਚ ਵੀ ਗੂੰਜ ਰਹੀ ਹੈ। ਕੋਲਕਾਤਾ ਵਿਚ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਨੇਤਾ ਮਨਜੀਤ ਧਨੇਰ ਸਣੇ ਕਿਸਾਨ ਨੇਤਾਵਾਂ ਨੇ ਕੋਲਕਾਤਾ ਦੇ ਰਾਮ ਲੀਲਾ ਮੈਦਾਨ ਵਿਚ ਮਾਰਚ ਸ਼ੁਰੂ ਕਰਕੇ ਮਿਊਂਸੀਪਲ ਕਾਰਪੋਰੇਸ਼ਨ ਦੇ ਧਰਮਤਲਾ ਮੈਦਾਨ ਵਿਚ ਰੈਲੀ ਕੀਤੀ। ਲੋਕਾਂ ਨੂੰ ਭਾਜਪਾ ਨੂੰ ਵੋਟ ਨਾ ਦੇਣ ਦੀ ਅਪੀਲ ਕੀਤੀ।