Home ਦੁਨੀਆ ਇੰਡੋਨੇਸ਼ੀਆ : ਜਵਾਲਾਮੁਖੀ ਫਟਣ ਕਾਰਨ ਚਾਰੇ ਪਾਸੇ ਛਾਇਆ ਧੂੰਆਂ

ਇੰਡੋਨੇਸ਼ੀਆ : ਜਵਾਲਾਮੁਖੀ ਫਟਣ ਕਾਰਨ ਚਾਰੇ ਪਾਸੇ ਛਾਇਆ ਧੂੰਆਂ

0

ਮਾਊਂਟ ਸਿਨਾਬੰਗ, 12 ਮਾਰਚ, ਹ.ਬ. : ਇੰਡੋਨੇਸ਼ੀਆ ਦੇ ਸੁਮਾਤਰਾ ਟਾਪੂ ’ਤੇ ਇੱਕ ਜਵਾਲਾਮੁਖੀ ਫਟਣ ਕਾਰਨ ਲਾਵਾ ਨਿਕਲ ਗਿਆ ਅਤੇ ਚਾਰੇ ਪਾਸੇ ਧੂੰਆਂ ਹੀ ਧੂੰਆਂ ਹੋ ਗਿਆ। ਇਸ ਘਟਨਾ ਵਿਚ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।
ਜਾਣਕਾਰੀ ਮੁਤਾਬਕ ਇੱਕ ਹਜ਼ਾਰ ਮੀਟਰ ਦੀ ਉਚਾਈ ਤੱਕ ਧੂੰਆਂ ਅਤੇ ਲਾਵਾ ਨਿਕਲਣ ਨਾਲ ਤਿੰਨ ਕਿਲੋਮੀਟਰ ਦੇ ਘੇਰੇ ਵਿਚ ਧੁੰਦ ਛਾ ਗਈ। ਇੰਡੋਨੇਸ਼ੀਆ ਦੇ ਜਵਾਲਾਮੁਖੀ ਅਤੇ ਆਪਦਾ ਨਿਊਨੀਕਰਣ ਕੇਂਦਰ ਨੇ ਦੱਸਿਆ ਕਿ ਉਤਰੀ ਸੁਮਾਤਰਾ ਸੂਬੇ ਦੇ ਮਾਊਂਟ ਸਿਨਾਬੰਗ ਵਿਚ ਜਵਾਲਾਮੁਖੀ ਕਾਫੀ ਸਮੇਂ ਤੋਂ ਸਰਗਰਮ ਰਿਹਾ ਹੈ।ਇੱਥੇ ਪਿਛਲੇ ਕੁਝ ਹਫਤੇ ਤੋਂ ਚੌਕਸੀ ਵਰਤੀ ਜਾ ਰਹੀ ਸੀ। ਕੇਂਦਰ ਨੇ ਦੂਜੇ ਪੱਧਰ ਦੀ ਚਿਤਾਵਨੀ ਵੀ ਜਾਰੀ ਕੀਤੀ ਅਤੇ ਕਈ ਲੋਕਾਂ ਨੂੰ ਜਗ੍ਹਾ ਛੱਡਣ ਦੇ ਲਈ ਵੀ ਕਿਹਾ ਸੀ। ਸਿਨਬਾਂਗ ਨਿਗਰਾਨੀ ਪੋਸਟ ’ਤੇ ਤੈਨਾਤ ਇੱਕ ਅਧਿਕਾਰੀ ਨੇ ਦੱਸਿਆ ਕਿ ਲੋਕਾਂ ਨੂੰ ਜਵਾਲਾਮੁਖੀ ਕਰੇਟਰ ਦੇ ਮੁਹਾਨੇ ਤੋਂ ਪੰਜ ਕਿਲੋਮੀਟਰ ਤੱਕ ਦੂਰ ਰਹਿਣ ਲਈ ਕਿਹਾ ਹੈ। 2600 ਮੀਟਰ ਉਚੇ ਇਸ ਪਹਾੜ ਵਿਚ ਪਿਛਲੇ ਸਾਲ ਤੋਂ ਹੀ ਜਵਾਲਾਮੁਖੀ ਸੁਲਗ ਰਿਹਾ ਸੀ। ਪਿਛਲੇ ਮਹੀਨੇ ਪੰਜ ਹਜ਼ਾਰ ਮੀਟਰ ਦੀ ਉਚਾਈ ਤੱਕ ਰਾਖ ਵੀ ਨਿਕਲੀ ਸੀ ਅਤੇ ਆਸ ਪਾਸ ਧੂੰਆਂ ਛਾ ਗਿਆ ਸੀ। ਜਵਾਲਾਮੁਖੀ ਦੇ ਸਰਗਰਮ ਹੋਣ ਕਾਰਨ ਪਿਛਲੇ ਕੁਝ ਸਾਲਾਂ ਵਿਚ ਸਿਨਾਬੰਗ ਦੇ ਆਸ ਪਾਸ ਤੋਂ ਕਰੀਬ 30 ਹਜ਼ਾਰ ਲੋਕਾਂ ਨੂੰ ਦੂਜੀ ਥਾਂ ’ਤੇ ਪਨਾਹ ਲੈਣੀ ਪਈ।