Home ਕੈਨੇਡਾ ਕੈਨੇਡਾ ‘ਚ ਲੱਗੇ ਮੋਦੀ ਦੇ ਬਿੱਲ ਬੋਰਡ

ਕੈਨੇਡਾ ‘ਚ ਲੱਗੇ ਮੋਦੀ ਦੇ ਬਿੱਲ ਬੋਰਡ

0
ਕੈਨੇਡਾ ‘ਚ ਲੱਗੇ ਮੋਦੀ ਦੇ ਬਿੱਲ ਬੋਰਡ

ਬਰੈਂਪਟਨ: ਬੀਤੇ ਮਹੀਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਬਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਸੀ ਜਿਸ ਦੌਰਾਨ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਨ ਦੇ ਨਾਲ ਨਾਲ ਵੈਕਸੀਂ ਦੇ ਬਾਰੇ ਵਿੱਚ ਵੀ ਗੱਲ ਹੋਈ ਸੀ। ਉਸ ਗੱਲਬਾਤ ਤੋਂ ਬਾਅਦ ਭਾਰਤ ਨੇ ਕੈਨੇਡਾ ਨੂੰ ਜਲਦ ਤੋਂ ਜਲਦ ਕੋਵਿਡ ਵੈਕਸੀਨ ਭੇਜਣ ਦਾ ਭਰੋਸਾ ਜਤਾਇਆ ਸੀ। ਜਿਸਤੋਂ ਬਾਅਦ ਭਾਰਤ ਨੇ ਪਹਿਲ ਦੇ ਅਧਾਰ ਤੇ ਕੈਨੇਡਾ ਨੂੰ 5 ਲੱਖ ਕੋਵਡ ਡੋਜ਼ ਭੇਜੇ । ਭਾਰਤ ਵੱਲੋਂ ਇਸ ਪਹਿਲ ਨੂੰ ਦੇਖਦੇ ਹੋਏ ਹੁਣ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਧਨਵਾਦ ਕਰਨ ਲਈ ਜੀਟੀਏ ਵਿੱਚ ਕਈ ਥਾਵਾਂ ਤੇ ਪ੍ਰਧਾਨ ਮੰਤਰੀ ਮੋਦੀ ਅਤੇ ਭਾਰਤ ਦਾ ਧਨਵਾਦ ਕਰਨ ਦੇ ਬਿੱਲ ਬੋਰਡ ਲੱਗੇ ਦੇਖੇ ਜਾ ਸਕਦੇ ਨੇ।ਅਸਲ ਵਿੱਚ ਇਹ ਬਿੱਲ ਬੋਰਡ ਇੰਡੋ-ਕੈਨੇਡੀਅਨ ਭਾਈਚਾਰੇ ਵੱਲੋਂ ਸਪੋਂਸਰ ਕੀਤੇ ਗਏ ਹਨ ਜੋ ਕਿ ਗ੍ਰੇਟਰ ਟੋਰਾਂਟੋ ਏਰੀਆ ਵਿੱਚ ਕਈ ਥਾਵਾਂ ਤੇ ਦੇਖੇ ਜਾ ਸਕਦੇ ਨੇ। ਅਤੇ ਇਸ ਵਿਚ ਭਾਰਤ ਅਤੇ ਪ੍ਰਧਾਨ ਮੰਤਰੀ ਨਰੈਂਦਰ ਮੋਦੀ ਦਾ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਕਹਿਣ ਤੇ ਵੈਕਸੀਨ ਭੇਜਣ ਲਈ ਧਨਵਾਦ ਕਤਿਾ ਗਿਆ ਹੈ। ਬਿੱਲ ਬੋਰਡ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਤਸਵੀਰ ਦੇਖੀ ਜਾ ਸਕਦੀ ਹੈ ਜਿਸਦੇ ਪਿੱਛੇ ਭਾਰਤ ਅਤੇ ਕੈਨੇਡਾ ਦੋਹੇਂ ਰਾਸ਼ਟਰੀ ਝੰਡੇ ਬਣੇ ਹਨ ਅਤੇ ਨਾਲ ਹੀ ਸੰਦੇਸ਼ ਲਿਖਿਆ ਹੋਇਅ ਾਹੈ,”ਧਨਵਾਦ ਭਰਾਤ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ. ਤੇ ਨਾਲ ਹੀ ਲਿਖਿਆ ਹੈ ਕਿ ਭਾਰਤ ਅਤੇ ਕੈਨੇਡਾ ਦੀ ਦੋਸਤੀ ਇੰਝ ਹੀ ਬਰਕਰਾਰ ਰਹੇ।

ਅਜੇ ਕੁੱਲ 9 ਬਿੱਲ ਬੋਰਡ ਜੌਟੀਏ ਦੇ ਪ੍ਰਮੁੱਖ ਹਾਈਵੇਅ ਤੇ ਇਹਨਾਂ ਸੰਦੇਸ਼ਾਂ ਨਾਲ ਦੇਖੇ ਜਾ ਸਕਦੇ ਨੇ ਅਤੇ ਸੋਮਵਾਰ ਨੂੰ ਬਰੈਂਪਟਨ ਦਅਿਾਂ 4 ਹੋਰ ਥਾਵਾਂ ਤੇ ਇਹ ਬਿੱਲ ਬੋਰਡ ਲਗਾਏ ਜਾਣਗੇ। ਇਹਨਾਂ ਬਿੱਲ ਬੋਰਡਸ ਦੇ ਬਾਰੇ ਵਿੱਚ ਜਾਣਕਾਰੀ ਦਿੰਦਿਆਂ ਹਿੰਦੂ ਫੋਰਮ ਕੈਨੇਡਾ ਦੇ ਪ੍ਰਧਾਨ ਰਾਓ ਯੇਂਦਾਮੁਰੀ ਨੇ ਕਿਹਾ ਕਿ ਇਹਨਾਂ ਨੂੰ ਲਗਾਉਣ ਦਾ ਮੁੱਖ ਮਕਸਦ ਭਾਰਤ ਵੱਲੋਂ ਵੈਕਸੀਨ ਭੇਜਣ ਤੋਂ ਾਬਅਦ ਦੋਹਾਂ ਦੇਸ਼ਾਂ ਦੇ ਸਬਮਧਾਂ ਵਿੱਚ ਜਿਸ ਤਰੀਕੇ ਨਾਲ ਨੇੜਤਾ ਆਈ ਹੈ ਉਸਨੁੰ ਦਰਸਾਉਣਾ ਹੈ। ਦੱਸ ਦਈਏ ਕਿ ਭਾਰਤ ਵੱਲੋਂ ਬਣਾਈ ਗਈ ਕੋਵਿਡ ਵੈਕਸੀਨ ਕੋਵੀਸ਼ੀਲਡ ਦੀ ਪਹਿਲੀ ਸ਼ਿਪਮੈਂਟ ਕੈਨੇਡਾ ਨੂੰ ਬੀਤੇ ਬੁੱਧਵਾਰ ਪ੍ਰਾਪਤ ਹੋਈ। ਜਦਕਿ ਸਮਝੌਤੇ ਤਹਿਤ 2 ਮਿਲੀਅਨ ਡੋਜ਼ ਮਈ ਦੇ ਮੱਧ ਤੱਕ ਹੋਰ ਭੇਜੇ ਜਾਣਗੇ। ਬਿੱਲ ਬੋਰਡਸ ਦੇ ਆਯੋਜਕਾਂ ਨੇ ਕਿਹਾ ਕਿ ੳਿੁਹਨਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਹਨਾਂ ਦੀ ਮੁਹਿੰਮ ਵਿਸ਼ੜ ੋਿਸਹਤ ਸੰਗਠਨ ਵੱਲੋਂ ਕੋਵਿਡ ਨੂੰ ਮਹਾਂਮਾਰੀ ਅੇਲਾਨੇ ਜਾਣ ਦੀ ਵਰ੍ਹੇਗੰਡ ਮੌਕੇ ਸ਼ੁਰੂ ਹੋਈ ਹੈ।