Home ਤਾਜ਼ਾ ਖਬਰਾਂ ਵਿਸਾਖੀ ’ਤੇ 12 ਅਪੈ੍ਰਲ ਨੂੰ ਪਾਕਿਸਤਾਨ ਜਾਵੇਗਾ ਐਸਜੀਪੀਸੀ ਦਾ ਜੱਥਾ

ਵਿਸਾਖੀ ’ਤੇ 12 ਅਪੈ੍ਰਲ ਨੂੰ ਪਾਕਿਸਤਾਨ ਜਾਵੇਗਾ ਐਸਜੀਪੀਸੀ ਦਾ ਜੱਥਾ

0

ਅੰਮ੍ਰਿਤਸਰ, 12 ਮਾਰਚ, ਹ.ਬ. : ਖਾਲਸਾ ਪੰਥ ਦੇ ਸਥਾਪਨਾ ਦਿਵਸ ਵਿਸਾਖੀ ’ਤੇ ਪਾਕਿਸਤਾਨ ਸਥਿਤ ਗੁਰਦੁਆਰਾ ਹਸਨ ਅਬਦਾਲ ਵਿਚ ਹੋਣ ਵਾਲੇ ਪ੍ਰੋਗਰਾਮਾਂ ਵਿਚ ਸ਼ਾਮਲ ਹੋਣ ਦੇ ਲਈ ਐਸਜੀਪੀਸੀ 12 ਅਪੈ੍ਰਲ ਨੂੰ ਜੱਥਾ ਭੇਜੇਗੀ। ਇਹ ਜੱਥਾ 21 ਅਪ੍ਰੈਲ ਤੱਕ ਪਾਕਿਸਤਾਨ ਦੇ ਅਲੱਗ ਅਲੱਗ ਗੁਰਦੁਆਰਿਆਂ ਦੇ ਦਰਸ਼ਨਾਂ ਤੋਂ ਬਾਅਦ 22 ਅਪ੍ਰੈਲ ਨੂੰ ਭਾਰਤ ਪਰਤੇਗਾ। ਜੱਥੇ ਦੇ ਪ੍ਰੋਗਰਾਮ ਸਬੰਧੀ ਪਾਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਵੰਤ ਸਿੰਘ ਨੇ ਐਸਜੀਪੀਸੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਪੱਤਰ ਵੀ ਭੇਜਿਆ ਹੈ। ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਪੱਤਰ ਅਨੁਸਾਰ 14 ਅਪ੍ਰੈਲ ਨੂੰ ਗੁਰਦੁਆਰਾ ਪੰਜਾ ਸਾਹਿਬ ਵਿਚ ਮੁੱਖ ਪ੍ਰੋਗਰਾਮ ਹੋਵੇਗਾ।
ਸ਼ਰਧਾਲੂ ਅਲੱਗ ਅਲੱਗ ਦਿਨਾਂ ਵਿਚ ਪਾਕਿ ਵਿਚ ਸਥਿਤ ਹੋਰ ਗੁਰਦੁਆਰਿਆਂ ਦੇ ਦਰਸ਼ਨ ਕਰਨਗੇ। ਪਾਕਿਸਤਾਨ ਜਾਣ ਵਾਲੇ ਜੱਥੇ ਦੇ ਮੈਂਬਰਾਂ ਨੂੰ ਸਿਹਤ ਵਿਭਾਗ ਵਲੋਂ ਕੋਰੋਨਾ ਦੇ ਬਚਾਅ ਦੇ ਲਈ ਤੈਅ ਕੀਤੇ ਗਏ ਨਿਯਮਾਂ ਦੀ ਪਾਲਣਾ ਕਰਨੀ ਹੋਵੇਗੀ।
ਐਸਜੀਪੀਸੀ ਦੇ ਮੁੱਖ ਸਕੱਤਰ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਜੱਥਾ ਭੇਜਣ ਦੇ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। 11 ਅਪ੍ਰੈਲ ਨੂੰ ਵੀਜ਼ਾ ਲੱਗੇ ਪਾਸਪੋਰਟ ਸ਼ਰਧਾਲੂਆਂ ਨੂੰ ਦੇ ਦਿੱਤੇ ਜਾਣਗੇ। 12 ਅਪ੍ਰੈਲ ਦਾ ਜੱਥਾ ਸੜਕ ਰਸਤੇ ਰਾਹੀਂ ਪਾਕਿਸਤਾਨ ਜਾਵੇਗਾ।
ਦੱਸਦੇ ਚਲੀਏ ਕਿ ਫਰਵਰੀ ਵਿਚ ਕੇਂਦਰ ਸਰਕਾਰ ਨੇ ਪਾਕਿ ਵਿਚ ਸੁਰੱਖਿਆ ਅਤੇ ਕੋਰੋਨਾ ਦੀ ਸਥਿਤੀ ਦਾ ਹਵਾਲਾ ਦਿੰਦੇ ਹੋਏ ਗੁਰਦੁਆਰਾ ਨਨਕਾਣਾ ਸਾਹਿਬ ਜਾਣ ਦੇ ਇੱਛੁਕ 600 ਸਿੱਖ ਸ਼ਰਧਾਲੂਆਂ ਨੂ ੰ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਨਾਲ ਐਸਜੀਪੀਸੀ ਸਣੇ ਸਿੱੱਖ ਜੱਥੇਬੰਦੀਆਂ ਨੇ ਵਿਰੋਧ ਕੀਤਾ ਸੀ।